11 march 2011 japan tsunami: ਇਤਿਹਾਸ ਵਿੱਚ 11 ਮਾਰਚ ਨੂੰ ਜੋ ਘਟਨਾਵਾਂ ਦਰਜ ਹਨ ਉਨ੍ਹਾਂ ਵਿੱਚ ਜਾਪਾਨ ਵਿੱਚ ਆਇਆ ਭਿਆਨਕ ਭੂਚਾਲ ਅਤੇ ਉਸ ਤੋਂ ਬਾਅਦ ਸਮੁੰਦਰ ‘ਚ ਵਿਨਾਸ਼ਕਾਰੀ ਸੁਨਾਮੀ ਨੇ ਤਬਾਹੀ ਮਚਾਈ ਸੀ। ਉਹ 11 ਮਾਰਚ 2011 ਦਾ ਦਿਨ ਸੀ ਜਦੋਂ ਜਾਪਾਨ ਵਿੱਚ ਪ੍ਰਸ਼ਾਂਤ ਤਟ ਤੇ ਤੋਹੋਕੂ ਦੇ ਨੇੜੇ ਸਮੁੰਦਰ ਵਿੱਚ ਰਿਕਟਰ ਪੈਮਾਨੇ ਉੱਤੇ 9 ਤੀਬਰਤਾ ਦੇ ਭਿਆਨਕ ਭੂਚਾਲ ਦੇ ਬਾਅਦ ਸੁਨਾਮੀ ਨੇ ਭਿਆਨਕ ਤਬਾਹੀ ਮਚਾਈ ਅਤੇ 15 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ ਅਤੇ ਇਸਦੇ ਨਾਲ ਹੀ ਜਾਇਦਾਦ ਦਾ ਵੀ ਭਾਰੀ ਨੁਕਸਾਨ ਹੋਇਆ ਸੀ। ਜਿਨ੍ਹਾਂ ‘ਚ ਸਕੂਲਾਂ ਸਣੇ ਪੂਰੇ ਇਲਾਕੇ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਇਸ ਘਟਨਾ ਦੀਆਂ ਕਦੇ ਨਾ ਭੁਲਾਈਆਂ ਜਾ ਸਕਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਦਹਿਸ਼ਤ ‘ਚ ਆਏ ਲੋਕ ਉੱਚੇ ਇਲਾਕਿਆਂ ਵੱਲ ਭੱਜਣ ਲੱਗੇ। ਪਾਣੀ ‘ਚ ਡੁੱਬ ਚੁੱਕੇ ਸ਼ਹਿਰਾਂ ‘ਚ ਮੋਟਰ-ਗੱਡੀਆਂ ਤੇ ਕਿਸ਼ਤੀਆਂ ਤੈਰਦੀਆਂ ਨਜ਼ਰ ਆ ਰਹੀਆਂ ਸਨ। ਇਹ ਜਾਪਾਨ ਦੇ ਇਤਹਾਸ ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ।