Corona cases are on the rise : ਲੁਧਿਆਣਾ : ਪੰਜਾਬ ਵਿੱਚ ਰੋਜ਼ਾਨਾ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਇਸ ਵੇਲੇ ਸੂਬੇ ਵਿੱਚ ਸਕੂਲ ਤੇ ਕਾਲਜ ਵੀ ਖੁੱਲ੍ਹੇ ਹੋਏ ਹਨ। ਸੂਬੇ ਵਿੱਚ ਮੁੱਖ ਤੌਰ ’ਤੇ ਸਕੂਲ ਅਤੇ ਕਾਲਜ ਤੋਂ ਵਿਦਿਆਰਥੀ ਅਤੇ ਅਧਿਆਪਕਾਂ ਰਾਹੀਂ ਕੋਰੋਨਾ ਫੈਲ ਰਿਹਾ ਹੈ। ਭਾਵੇਂ ਉਨ੍ਹਾਂ ਨੂੰ ਹਲਕਾ ਇਨਫੈਕਸ਼ਨ ਹੁੰਦਾ ਹੈ ਪਰ ਵਾਇਰਲ ਜ਼ਿਆਦਾ ਹੁੰਦਾ ਹੈ, ਉਹ ਬਜ਼ੁਰਗਾਂ ਲਈ ਵਧੇਰੇ ਜੋਖਮ ਵਾਲੇ ਸਿੱਧ ਹੁੰਦੇ ਹਨ। ਇਹ ਖੁਲਾਸਾ ਇੱਕ ਸਰਕਾਰੀ ਰਿਪੋਰਟ ਵਿੱਚ ਕੀਤਾ ਗਿਆ ਹੈ।
ਕੋਰੋਨਾ ਮਹਾਮਾਰੀ ਦੇ ਇਨਫੈਕਸ਼ਨ ਦੇ ਹਾਲ ਹੀ ਵਿੱਚ ਹੋਏ ਸਰਕਾਰੀ ਮੁਲਾਂਕਣ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਮੁੱਖ ਸਕੱਤਰ ਵਿਨੀ ਮਹਾਜਨ ਦੇ ਸਾਹਮਣੇ ਪੇਸ਼ ਕੀਤੀ ਗਈ ਅਧਿਕਾਰਤ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸੂਕਲਾਂ ਜਾਂ ਕਾਲਜਾਂ ਤੋਂ ਵਾਪਿਸ ਘਰਾਂ ਵਿੱਚ ਪਰਤੇ ਵਿਦਿਆਰਥੀਆਂ ਦੇ ਸੰਪਰਕ ਵਿੱਚ ਸਭ ਤੋਂ ਪਹਿਲਾਂ ਮਾਪੇ ਅਤੇ ਦਾਦਾ-ਦਾਦੀ ਹੀ ਆਉਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਇਹ ਇਨਫੈਕਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਰਿਪੋਰਟ ਦੀਆਂ ਖੋਜਾਂ ਨੇ ਇਸ ਤੱਥ ਨੂੰ ਪ੍ਰਮਾਣਿਤ ਕੀਤਾ ਕਿ 50 ਸਾਲ ਤੋਂ ਉਪਰ ਦੀ ਆਬਾਦੀ, ਜਿਹੜੀ 22 ਤੋਂ 28 ਫਰਵਰੀ ਦਰਮਿਆਨ ਰਿਪੋਰਟ ਕੀਤੇ ਕੁੱਲ ਪਾਜ਼ੀਟਿਵ ਮਾਮਲਿਆਂ ਵਿੱਚ ਵੱਧ ਤੋਂ ਵੱਧ 31.4 ਫੀਸਦੀ ਸੀ, ਉਨ੍ਹਾਂ ਕਾਰਨ ਸੂਬੇ ਵਿੱਚ ਕੋਰੋਨਾ ਦੇ ਮਾਮਲੇ ਜ਼ਿਆਦਾ ਵਧੇ ਹਨ। ਇਸ ਰਿਪੋਰਟ ਨੂੰ ਸੂਬੇ ਦੇ ਸਿਹਤ ਵਿਭਾਗ ਨੇ ਇਹ ਤੱਥਾਂ ਅਤੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ, ਜਿਸ ਕਾਰਨ ਸੂਬਾ ਕੋਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਨਾਲ ਦੇਸ਼ ਦੇ 6 ਸੂਬਿਆਂ ਵਿੱਚ ਸ਼ਾਮਲ ਹੋ ਗਿਆ ਹੈ।
ਰਿਪੋਰਟ ਦੇ ਅਨੁਸਾਰ ਸੂਬਾ ਦੇਸ਼ ਦੇ ਛੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜਿਸ ਵਿੱਚ ਵਿਦਿਆਰਥੀਆਂ ਦੇ ਅਨੁਪਾਤ ਦੇ ਪਾਜ਼ੀਟਿਵ ਕੇਸ ਹਨ। ਨਵਾਂ ਸ਼ਹਿਰ ਵਿੱਚ ਵੱਧ ਤੋਂ ਵੱਧ 42.9 ਫੀਸਦੀ ਅਨੁਪਾਤ ਅਨੁਸਾਰ ਟੈਸਟਿੰਗ ਤੋਂ ਬਾਅਦ 543 ਵਿਦਿਆਰਥੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ, ਜਦੋਂ ਕਿ ਲੁਧਿਆਣਾ 24 ਸਾਲ ਤੋਂ ਘੱਟ ਉਮਰ ਦੇ 213 ਕੋਵਿਡ ਪਾਜ਼ੀਟਿਵ ਵਿਦਿਆਰਥੀਆਂ ਦੇ 23% ਫੀਸਦੀ ਮਾਮਲਿਆਂ ਨਾਲ ਦੂਜੇ ਨੰਬਰ ’ਤੇ ਰਿਹਾ।