PM Modi to inaugurate Amrut Mahotsav: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਲਈ ਮਨਾਏ ਜਾਣ ਵਾਲੇ ਆਜ਼ਾਦੀ ਦੇ ਅਮਰੁਤ ਮਹੋਤਸਵ ਨਾਲ ਜੁੜੇ ਕਈ ਸਮਾਗਮਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਅਹਿਮਦਾਬਾਦ ਸਥਿਤ ਸਾਬਰਮਤੀ ਆਸ਼ਰਮ ਤੋਂ ਆਜ਼ਾਦੀ ਮਾਰਚ ਜਾਂ ਪੈਦਲ ਯਾਤਰਾ ਨੂੰ ਵੀ ਹਰੀ ਝੰਡੀ ਦਿਖਾਉਣਗੇ । ਇਹ ਪੈਦਲ ਯਾਤਰਾ ਸਾਬਰਮਤੀ ਆਸ਼ਰਮ ਤੋਂ ਨਵਸਾਰੀ ਵਿੱਚ ਡਾਂਡੀ ਤੱਕ ਜਾਣ ਵਾਲੇ 81 ਯਾਤਰੀਆਂ ਨਾਲ ਸ਼ੁਰੂ ਹੋਵੇਗੀ।
ਦਰਅਸਲ, 241 ਮੀਲ ਦੀ ਇਹ ਯਾਤਰਾ 25 ਦਿਨਾਂ ਵਿੱਚ 5 ਅਪ੍ਰੈਲ ਨੂੰ ਖਤਮ ਹੋਵੇਗੀ। ਡਾਂਡੀ ਦੇ ਰਸਤੇ ਵਿੱਚ ਵੱਖ-ਵੱਖ ਸਮੂਹਾਂ ਦੇ ਲੋਕ ਪੈਦਲ ਯਾਤਰਾ ਵਿੱਚ ਸ਼ਾਮਿਲ ਹੋਣਗੇ। ਕੇਂਦਰੀ ਮੰਤਰੀ ਪ੍ਰਹਿਲਾਦ ਸਿੰਘ ਪਟੇਲ 75 ਕਿਲੋਮੀਟਰ ਪੈਦਲ ਯਾਤਰਾ ਦੇ ਪਹਿਲੇ ਪੜਾਅ ਦੀ ਅਗਵਾਈ ਕਰਨਗੇ । ਇਹ ਸਮਾਗਮ 15 ਅਗਸਤ, 2022 ਤੋਂ 75 ਹਫ਼ਤੇ ਪਹਿਲਾਂ ਆਯੋਜਿਤ ਕੀਤੇ ਜਾ ਰਹੇ ਹਨ। ਪੀਐਮ ਮੋਦੀ ਇਸ ਮੌਕੇ ਸੱਭਿਆਚਾਰਕ ਅਤੇ ਡਿਜੀਟਲ ਪਹਿਲ ਕਦਮੀਆਂ ਦੀ ਸ਼ੁਰੂਆਤ ਵੀ ਕਰਨਗੇ ਅਤੇ ਸਾਬਰਮਤੀ ਆਸ਼ਰਮ ਵਿੱਚ ਇੱਕ ਸਭਾ ਨੂੰ ਵੀ ਸੰਬੋਧਿਤ ਕਰਨਗੇ । ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੁੱਕਰਵਾਰ ਯਾਨੀ ਕਿ ਅੱਜ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਹੋਣਗੇ।
ਦੱਸ ਦੇਈਏ ਕਿ ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਸੰਨ 1930 ਵਿੱਚ ਸਾਬਰਮਤੀ ਆਸ਼ਰਮ ਤੋਂ ਨਵਸਾਰੀ ਦੇ ਡਾਂਡੀ ਤੱਕ ਮਾਰਚ ਕੱਢਿਆ ਗਿਆ ਸੀ । ਇਹ ਮਾਰਚ ਬ੍ਰਿਟਿਸ਼ ਸਰਕਾਰ ਦੇ ਲੂਣ ‘ਤੇ ਏਕਾਅਧਿਕਾਰ ਵਿਰੁੱਧ ਅਹਿੰਸਕ ਵਿਰੋਧ ਪ੍ਰਦਰਸ਼ਨ ਸੀ । ਡਾਂਡੀ ਮਾਰਚ 12 ਮਾਰਚ ਤੋਂ 6 ਅਪ੍ਰੈਲ 1930 ਤੱਕ ਚੱਲਿਆ ਸੀ। ਡਾਂਡੀ ਮਾਰਚ ਨੇ ਬ੍ਰਿਟਿਸ਼ ਸ਼ਾਸਨ ਵਿਰੁੱਧ ਸੰਘਰਸ਼ ਲਈ ਪੂਰੇ ਭਾਰਤ ਨੂੰ ਇੱਕਜੁੱਟ ਕਰ ਦਿੱਤਾ ਸੀ । ਇਸਦੇ 17 ਸਾਲ ਬਾਅਦ 1947 ਵਿੱਚ ਬ੍ਰਿਟਿਸ਼ ਨੂੰ ਭਾਰਤ ਛੱਡਣਾ ਪਿਆ।
ਇਹ ਵੀ ਦੇਖੋ: ਚੰਡੀਗੜ੍ਹ ‘ਚ ਰਾਜੇਵਾਲ ਤੇ ਕਾਦੀਆਂ ਨੇ ਬਣਾਇਆ ਪ੍ਰੈਸ਼ਰ, ਭਾਜਪਾ ਦੇ ਗਰੇਵਾਲ ਨੂੰ ਰਗੜਿਆ