kangana ranaut tweet about mahatma gandhi: ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਗਨ ਮਰਕਲ ਨੇ ਐਤਵਾਰ ਨੂੰ ਇੱਕ ਟੀ.ਵੀ. ਇੰਟਰਵਿਊ ‘ਚ ਵੱਡੇ ਖੁਲਾਸੇ ਕੀਤੇ ਸਨ। ਹੁਣ ਅਭਿਨੇਤਰੀ ਕੰਗਨਾ ਰਣੌਤ ਨੇ ਸ਼ਾਹੀ ਪਰਿਵਾਰ ‘ਚ ਮੱਚੇ ਘਮਾਸਾਨ ਨੂੰ ਲੈ ਕੇ ਟਵੀਟ ਕੀਤਾ ਹੈ।ਇਸ ਦੇ ਨਾਲ ਉਨ੍ਹਾਂ ਨੇ ਮਹਾਤਮਾ ਗਾਂਧੀ ‘ਤੇ ਵੀ ਨਿਸ਼ਾਨਾ ਸਾਧਿਆ ਹੈ ਅਤੇ ਚੰਗੇ ਪਿਤਾ ਅਤੇ ਪਤੀ ਹੋਣ ‘ਤੇ ਸਵਾਲ ਉਠਾਏ ਹਨ।ਕੰਗਨਾ ਨੇ ਮਹਾਤਮਾ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ, ‘ਮਹਾਤਮਾ ਗਾਂਧੀ ‘ਤੇ ਆਪਣੇ ਹੀ ਬੱਚਿਆਂ ਵਲੋਂ ਬੁਰੇ ਪਿਤਾ ਹੋਣ ਦਾ ਦੋਸ਼ ਲਾਇਆ ਗਿਆ ਸੀ।ਕਈ ਥਾਂਈ ਇਸਦਾ ਉਲੇਖ ਹੈ ਕਿ ਉਹ ਆਪਣੀ ਪਤਨੀ ਨੂੰ ਘਰ ‘ਚ ਟਾਇਲਟ ਸਾਫ ਕਰਨ ‘ਤੇ ਨਾਂਹ ਕਰਨ ਦੇ ਚੱਲਦਿਆਂ ਘਰ ਤੋਂ ਬਾਹਰ ਕੱਢ ਦਿੰਦੇ ਸਨ।ਉਹ ਇੱਕ ਮਹਾਨ ਨੇਤਾ ਸੀ ਜੋ ਇੱਕ ਮਹਾਨ ਪਤੀ ਨਹੀਂ ਹੋ ਸਕਦੇ ਪਰ ਦੁਨੀਆ ਮਾਫ ਕਰ ਦਿੰਦੀ ਹੈ ਜਦੋਂ ਗੱਲ ਇਕ ਆਦਮੀ ਦੀ ਆਉਂਦੀ ਹੈ।
ਦੱਸਣਯੋਗ ਹੈ ਕਿ ਕੰਗਨਾ ਨੇ ਸਭ ਤੋਂ ਪਹਿਲਾਂ ਟਵੀਟ ਕਰਕੇ ਲਿਖਿਆ ਸੀ- ਬੀਤੇ ਕੁਝ ਦਿਨਾਂ ਤੋਂ ਲੋਕਾਂ ਨੇ ਇੱਕ ਪਰਿਵਾਰ ‘ਤੇ, ਇੱਕ ਪਾਸੜ ਕਹਾਣੀ ਸੁਣ ਕੇ ਖੂਬ ਗੱਲਾਂ ਕੀਤੀਆਂ, ਜੱਜ ਕੀਤਾ, ਆਨਲਾਈਨ ਲੰਚ ਕੀਤਾ।ਮੈਂ ਕਦੇ ਸਾਸ ਬਹੂ ਅਤੇ ਸਾਜਿਸ਼ ਵਰਗੇ ਇੰਟਰਵਿਊ ਨਹੀਂ ਦੇਖੇ ਕਿਉਂਕਿ ਇਹ ਚੀਜ਼ਾਂ ਮੈਨੂੰ ਉਤਸ਼ਾਹਿਤ ਨਹੀਂ ਕਰਦੀਆਂ ਹਨ।ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਪੂਰੇ ਗਲੋਬ ‘ਤੇ ਉਹ ਇੱਕ ਮਾਤਰ ਮਹਿਲਾ ਸ਼ਾਸਕ ਬਚੀ ਹੈ।ਸੰਭਵ ਹੈ ਕਿ ਉਹ ਇੱਕ ਆਦਰਸ਼ ਪਤਨੀ, ਭੈਣ ਨਹੀਂ ਹੋ ਸਕਦੀ ਪਰ ਉਹ ਇੱਕ ਮਹਾਨ ਰਾਣੀ ਹੈ।ਉਨਾਂ੍ਹ ਨੇ ਆਪਣੇ ਪਿਤਾ ਦੇ ਸੁਪਨੇ ਨੂੰ ਅੱਗੇ ਵਧਾਇਆ, ਉਨਾਂ੍ਹ ਨੇ ਕ੍ਰਾਊਨ ਨੂੰ ਬਚਾਇਆ।ਅਸੀਂ ਜੀਵਨ ਦੀ ਭੂਮਿਕਾ ਨੂੰ ਪਰਫੈਕਸ਼ਨ ਦੇ ਨਾਲ ਨਹੀਂ ਨਿਭਾਅ ਸਕਦੇ ਹਾਂ, ਭਾਵੇਂ ਅਸੀਂ ਉਸਦੇ ਲਈ ਪ੍ਰਤੱਕ ਹਾਂ।ਉਨਾਂ੍ਹ ਨੇ ਤਾਜ ਨੂੰ ਬਚਾਇਆ।ਉਨ੍ਹਾਂ ਨੇ ਰਾਣੀ ਦੀ ਤਰ੍ਹਾਂ ਹੀ ਰਿਟਾਇਰ ਹੋਣ ਦਿਉ।
ਓਹੀ ਦਿਨ ਓਹੀ ਤਾਰੀਖ, ਇਹ ਚਮਤਕਾਰ ਨਹੀ ਤਾਂ ਹੋਰ ਕੀ ਹੈ! ਕੀ ਸੱਚੀਂ ਫਤਿਹਵੀਰ ਦਾ ਹੋਇਆ ਦੁਬਾਰਾ ਜਨਮ?