Yashwant sinha joins trinamool congress : ਵਾਜਪਾਈ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਪਹਿਲਾਂ ਅੱਜ ਭਾਜਪਾ ਨੂੰ ਛੱਡ ਟੀਐਮਸੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਮੌਕੇ ਡੇਰੇਕ ਓ ਬ੍ਰਾਇਨ, ਸੁਦੀਪ ਬੰਦੋਪਾਧਿਆਏ ਅਤੇ ਸੁਬਰਤ ਮੁਖਰਜੀ ਮੌਜੂਦ ਸਨ। ਸਿਨਹਾ ਦੇ ਸ਼ਾਮਿਲ ਹੋਣ ਤੋਂ ਬਾਅਦ ਟੀਐਮਸੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਹੈ। ਯਸ਼ਵੰਤ ਸਿਨਹਾ ਦੀ ਸ਼ਮੂਲੀਅਤ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਸੁਬਰਤ ਮੁਖਰਜੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਯਸ਼ਵੰਤ ਸਾਡੇ ਨਾਲ ਆਇਆ ਹੈ, ਜੇ ਮਮਤਾ ਬੈਨਰਜੀ ‘ਤੇ ਸਾਜ਼ਿਸ਼ ਦੇ ਹਿੱਸੇ ਵਜੋਂ ਨੰਦੀਗ੍ਰਾਮ ਵਿੱਚ ਹਮਲਾ ਨਾ ਕੀਤਾ ਗਿਆ ਹੁੰਦਾ, ਤਾਂ ਉਹ ਇਥੇ ਮੌਜੂਦ ਹੁੰਦੇ।
ਸੁਦੀਪ ਬੰਧੋਪਾਧਿਆਏ ਨੇ ਦੱਸਿਆ ਕਿ ਯਸ਼ਵੰਤ ਸਿਨਹਾ ਟੀ.ਐੱਮ.ਸੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕੋਲਕਾਤਾ ਵਿੱਚ ਪਾਰਟੀ ਹੈੱਡਕੁਆਰਟਰ ਵਿਖੇ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲਣ ਗਏ ਸਨ। ਇਸ ਦੇ ਨਾਲ ਹੀ ਸਿਨਹਾ ਨੇ ਕਿਹਾ ਕਿ ਦੇਸ਼ ਇਸ ਸਮੇਂ ਸੰਕਟ ਵਿੱਚ ਹੈ, ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।
ਇਹ ਵੀ ਦੇਖੋ : ਪੰਜਾਬੀਆਂ ਨੇ Kolkata ਨੂੰ ਬਣਾਤਾ Mini ਪੰਜਾਬ , ਪੱਗਾਂ ਵਾਲਿਆਂ ਦਾ ਆਇਆ ਹੜ੍ਹ, ਦੇਖੋ ਨਜ਼ਾਰੇ