Haryana govt cracks : ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ, ਨਵੰਬਰ ਤੋਂ ਹੀ ਦਿੱਲੀ ਦੀਆਂ ਸਰਹੱਦਾਂ ‘ਤੇ ਅੰਦੋਲਨ ਕਰ ਰਹੇ ਕਿਸਾਨਾਂ ਨੇ ਹੁਣ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੀਆਂ ਹਨ। ਕਾਨੂੰਨ ਦੀ ਵਾਪਸੀ ਤੱਕ ਪੱਕੇ ਡੇਰਾ ਲਾਉਣ ਦੇ ਇਰਾਦੇ ਨਾਲ ਕਿਸਾਨਾਂ ਵੱਲੋਂ ਕੌਮੀ ਸ਼ਾਹਰਾਹ ਨੰਬਰ-1 ‘ਤੇ ਸੋਨੀਪਤ ਜਿਲ੍ਹੇ ਦੇ ਕੁੰਡਲੀ ਕਸਬੇ ‘ਚ ਪੈਂਦੇ ਖੇਤਰ ‘ਚ ਕੇਐੱਫਸੀ ਮਾਲ ਨੇੜੇ ਇੱਟ-ਸੀਮੈਂਟ ਪੱਕੇ ਮਕਾਨ ਵੀ ਤਿਆਰ ਕੀਤੇ ਜਾ ਰਹੇ ਹਨ ਪਰ ਇਸ ਖਿਲਾਫ ਹੁਣ ਹਰਿਆਣਾ ਸਰਕਾਰ ਖਿਲਾਫ ਸਖਤ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਨੇ ਕਿਸਾਨਾਂ ਖਿਲਾਫ ਕੇਸ ਦਰਜ ਕਰਨੇ ਸ਼ੁਰੂ ਕਰ ਦਿੱਤੇ ਹਨ। ਕਿਸਾਨ ਸੋਸ਼ਲ ਆਰਮੀ ਦੇ ਅਨਿਲ ਮਲਿਕ ਨੇ ਕਿਹਾ, ਇਹ ਮਕਾਨ ਓਨੇ ਹੀ ਮਜ਼ਬੂਤ ਅਤੇ ਸਥਾਈ ਹਨ ਜਿੰਨਾ ਕਿ ਕਿਸਾਨਾਂ ਦੀ ਇੱਛਾ ਹੈ। ਹੁਣ ਤੱਕ 25 ਮਕਾਨ ਬਣਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ 1000 ਤੋਂ 2000 ਅਜਿਹੇ ਘਰ ਬਣਾਏ ਜਾਣਗੇ।
ਦੂਜੇ ਪਾਸੇ ਕੌਮੀ ਸ਼ਾਹਰਾਹ ਅਥਾਰਟੀ ਤੇ ਕੁੰਡਲੀ ਨਗਰ ਕੌਂਸਲ ਦੀ ਸ਼ਿਕਾਇਤ ‘ਤੇ ਪੱਕੀਆਂ ਉਸਾਰੀਆਂ ਕਨਰ ਦੇ ਦੋਸ਼ ਹੇਠ ਕੁੰਡਲੀ ਥਾਣੇ ‘ਚ ਕਿਸਾਨਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਇਹ ਕੇਸ ਕੌਮੀ ਸ਼ਾਹਰਾਹ ਅਥਾਰਟੀ ਦੇ ਪ੍ਰਾਜੈਕਟ ਅਧਿਕਾਰੀ ਆਨੰਦ ਤੇ ਕੌਂਸਲ ਦੇ ਅਧਿਕਾਰੀ ਪਵਨ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਰਡਰ ‘ਤੇ ਬੈਠੇ ਕਿਸਾਨਾਂ ਵੱਲੋਂ ਹੁਣੇ ਪੱਕੇ ਮਕਾਨ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਖਿਲਾਫ ਉਨ੍ਹਾਂ ਦੀ ਲੜਾਈ ਲੰਬੀ ਚੱਲ ਸਕਦੀ ਹੈ ਪਰ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿਸਾਨਾਂ ਵੱਲੋਂ ਪੱਕੇ ਮਕਾਨ ਨਹੀਂ ਬਣਾਉਣ ਦਿੱਤੇ ਜਾਣਗੇ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।