albert einstein birth anniversary: ਅਲਬਰਟ ਆਈਨਸਟਾਈਨ ਦਾ ਜਨਮ ਜਰਮਨੀ ਦੇ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਇੱਕ ਇੰਜੀਨੀਅਰ ਅਤੇ ਸੇਲਜਮੈਨ ਸਨ। ਉਨ੍ਹਾਂ ਦੀ ਮਾਂ ਪੌਲੀਨ ਆਈਨਸਟਾਈਨ ਸੀ। ਹਾਲਾਂਕਿ ਆਈਨਸਟਾਈਨ ਨੂੰ ਸ਼ੁਰੂ ਸ਼ੁਰੂ ਵਿੱਚ ਬੋਲਣ ਵਿੱਚ ਮੁਸ਼ਕਿਲ ਹੁੰਦੀ ਸੀ ਪਰ ਉਹ ਪੜ੍ਹਾਈ ਵਿੱਚ ਅਵਲ ਸਨ। ਉਨ੍ਹਾਂ ਦੀ ਮਾਤ-ਭਾਸ਼ਾ ਜਰਮਨ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੇ ਇਟਾਲੀਅਨ ਅਤੇ ਅੰਗਰੇਜ਼ੀ ਵੀ ਸਿੱਖੀ। ਅਲਬਰਟ ਆਈਨਸਟਾਈਨ ਨੂੰ ਮਾਸ ਐਨਰਜੀ Equation ਲਈ ਵੀ ਜਾਣਿਆ ਜਾਂਦਾ ਹੈ ਜਿਸ ਨੇ ਬਾਅਦ ‘ਚ ਐਟਮ ਬੰਬ ਬਣਾਉਣ ਵਾਲੀ ਸਭ ਤੋਂ ਪ੍ਰਸਿੱਧ Equation ਨੂੰ ਜਨਮ ਦਿੱਤਾ ਸੀ।
ਇਸ ਤੋਂ ਬਾਅਦ ਸਾਲ 1921 ‘ਚ ਅਲਬਰਟ ਆਈਨਸਟਾਈਨ ਨੂੰ ਨੋਬਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਦੁਨੀਆਂ ਦੇ ਸਭ ਤੋਂ ਸੂਝਵਾਨ ਵਿਅਕਤੀਆਂ ਵਿੱਚ ਗਿਣਿਆ ਜਾਂਦਾ ਹੈ। ਇਤਿਹਾਸ ਇਹ ਮੰਨਦਾ ਹੈ ਕਿ ਮੁਸ਼ਕਲਾਂ ਨਾਲ ਲੜਨ ਵਾਲੇ, ਵਰਤਮਾਨ ਨੂੰ ਜੀਣ ਵਾਲੇ, ਵਾਰ-ਵਾਰ ਅਸਫਲ ਹੋਣ ਤੋਂ ਬਾਅਦ ਵੀ ਫਿਰ ਤੋਂ ਕੋਸ਼ਿਸ਼ ਕਰਨ ਵਾਲੇ ਹੀ ਮਹਾਨ ਬਣੇ ਹਨ ਅਤੇ ਦੁਨੀਆਂ ਉਨ੍ਹਾਂ ਨੂੰ ਅੱਜ ਵੀ ਯਾਦ ਕਰਦੀ ਹੈ। ਹੁਣ ਅਸੀ ਤੁਹਾਨੂੰ ਅਲਬਰਟ ਆਈਨਸਟਾਈਨ ਦੁਆਰਾ ਕਹੀ ਗਈਆਂ ਕੁੱਝ ਕੰਮ ਦੀਆਂ ਗੱਲਾਂ ਦੱਸਦੇ ਹਾਂ।
- ਹਰ ਕੋਈ ਜੀਨੀਅਸ ਹੈ ਪਰ ਜੇਕਰ ਤੁਸੀ ਇੱਕ ਮੱਛੀ ਨੂੰ ਦਰਖਤ ਤੇ ਚੜਣ ਦੀ ਯੋਗਤਾ ਦੇ ਹਿਸਾਬ ਨਾਲ ਜੱਜ ਕਰੋਗੇ ਤਾਂ ਉਹ ਪੂਰੀ ਉਮਰ ਇਹੀ ਸੋਚ ਕੇ ਜਿਊਗੀ ਕਿ ਉਹ ਮੂਰਖ ਹੈ।
- ਜਿੰਦਗੀ ਸਾਈਕਲ ਚਲਾਉਣ ਦੀ ਤਰ੍ਹਾਂ ਹੈ। ਆਪਣਾ ਬੈਲੇਂਸ ਬਣਾਏ ਰੱਖਣ ਲਈ ਤੁਹਾਨੂੰ ਚਲਦੇ ਰਹਿਣਾ ਹੈ।
- ਸਫਲਤਾ ਦਾ ਸਭ ਤੋਂ ਵੱਡਾ ਸਰੋਤ ਤਜਰਬਾ ਹੈ।
- ਸਫਲ ਵਿਅਕਤੀ ਬਣਨ ਦੀ ਕੋਸ਼ਿਸ਼ ਨਾ ਕਰੋ ਸਗੋਂ ਸਿਧਾਂਤ ਵਾਲਾ ਵਿਅਕਤੀ ਬਣਨ ਦੀ ਕੋਸ਼ਿਸ਼ ਕਰੋ।
- ਜ਼ਿੰਦਗੀ ਜੀਣ ਦੇ ਸਿਰਫ 2 ਹੀ ਤਰੀਕੇ ਹਨ। ਇੱਕ ਮੰਨ ਲਉ ਕੁੱਝ ਵੀ ਚਮਤਕਾਰ ਨਹੀਂ ਹੈ ਅਤੇ ਦੂਜਾ ਮੰਨ ਲਉ ਸਭ ਕੁੱਝ ਇੱਕ ਚਮਤਕਾਰ ਹੈ।
- ਹਰ ਉਹ ਚੀਜ ਜੋ ਗਿਣੀ ਜਾ ਸਕੇ ਮਾਅਨੇ ਨਹੀਂ ਰੱਖਦੀ ਅਤੇ ਹਰ ਉਹ ਚੀਜ ਜੋ ਮਾਅਨੇ ਰੱਖਦੀ ਹੈ ਉਹ ਗਿਣੀ ਨਹੀਂ ਜਾ ਸਕਦੀ।
- ਜਦੋਂ ਤੁਸੀਂ ਕੁਦਰਤ ਨੂੰ ਗੌਰ ਨਾਲ ਦੇਖੋਗੇ ਉਦੋਂ ਕੁੱਝ ਵੀ ਬਿਹਤਰ ਤਰੀਕੇ ਨਾਲ ਸਮਝ ਸਕਦੇ ਹੋ।