BSF fires on : ਐਤਵਾਰ ਸਵੇਰੇ ਲੋਪੇਕੇ ਵਿਚ ਭਾਰਤ-ਪਾਕਿ ਸਰਹੱਦ ‘ਤੇ ਬੀਐਸਐਫ ਦੇ ਜਵਾਨ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਵਾਨਾਂ ਨੇ ਕੁਝ ਹਲਚਲ ਦੇਖੀ। ਕੁਝ ਲੋਕ ਬਾਰਡਰ ਵੱਲ ਜਾਂਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਨੇ ਸਮਗੱਲਰਾਂ ‘ਤੇ ਫਾਇਰਿੰਗ ਕੀਤੀ ਅਤੇ ਉਨ੍ਹਾਂ ਨੂੰ ਖਦੇੜ ਦਿੱਤਾ। ਇਕ ਤਸਕਰ ਦੇ ਜ਼ਖਮੀ ਹੋਣ ਦੀ ਖ਼ਬਰ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਸਮੱਗਲਰ ਪਾਕਿਸਤਾਨੀ ਤਸਕਰਾਂ ਦੁਆਰਾ ਭਾਰਤੀ ਖੇਤਰ ‘ਚ ਲੁਕਾਏ ਗਏ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਲੈਣ ਜਾ ਰਹੇ ਸਨ। ਇਸ ਦੌਰਾਨ ਬਾਰਡਰ ਸਿਕਿਓਰਿਟੀ ਫੋਰਸ ਦੇ 22 ਬਟਾਲੀਅਨ ਦੇ ਜਵਾਨ ਚੌਕੰਨੇ ਅਤੇ ਮੌਕੇ ਉੱਤੇ ਪਹੁੰਚ ਗਏ।
ਬੀ. ਐੱਸ. ਦੇ ਜਵਾਨਾਂ ਵੱਲੋਂ ਰਾਊਂਡ ਫਾਇਰ ਕੀਤੇ ਗਏ ਜਿਸ ‘ਚ ਇੱਕ ਤਸਕਰ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਸਰਹੱਦ ‘ਤੇ ਹੈਰੋਇਨ ਬਰਾਮਦ ਕਰਨ ਲਈ ਅਜੇ ਤਲਾਸ਼ੀ ਮੁਹਿੰਮ ਜਾਰੀ ਹੈ। ਸਰਚ ਮੁਹਿੰਮ ਦੌਰਾਨ ਜਦੋਂ ਜਵਾਨ ਮੌਕੇ ‘ਤੇ ਪੁੱਜੇ ਤਾਂ ਉਨ੍ਹਾਂ ਨੂੰ ਉਥੇ ਕੁਝ ਪੈਕੇਟ ਮਿਲੇ। ਇਨ੍ਹਾਂ ਪੈਕੇਟਾਂ ‘ਚ ਹੈਰੋਇਨ ਭਰੀ ਸੀ ਜੋ ਪਾਕਿਸਤਾਨੀ ਸਮਗੱਲਰਾਂ ਵੱਲੋਂ ਸੁੱਟੀ ਗਈ ਸੀ। ਦੂਜੇ ਪਾਸੇ ਪਤਾ ਲੱਗਿਆ ਹੈ ਕਿ ਖਦੇੜੇ ਗਏ ਲੋਕ ਭਾਰਤੀ ਸਮੱਗਲਰ ਸਨ, ਜੋ ਉਨ੍ਹਾਂ ਪੈਕੇਟਾਂ ਨੂੰ ਚੁੱਕਣ ਜਾ ਰਹੇ ਸਨ। ਬੀਐਸਐਫ ਦੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਕੰਢੇ ਦੀਆਂ ਤਾਰਾਂ ਨਾਲ ਲੱਗਦੇ ਪਿੰਡਾਂ ਵਿੱਚ ਰਹਿੰਦੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਰਹੱਦ ‘ਤੇ ਤਣਾਅ ਦੇ ਵਿਚਕਾਰ, ਪਾਕਿਸਤਾਨ ਆਪਣੀਆਂ ਕਾਰਵਾਈਆਂ ਤੋਂ ਗੁਰੇਜ਼ ਨਹੀਂ ਕਰ ਰਿਹਾ ਹੈ। ਇਹ ਵੀ ਖਬਰ ਮਿਲੀ ਹੈ ਕਿ ਪਠਾਨਕੋਟ ‘ਚ ਜ਼ੀਰੋ ਲਾਈਨ ‘ਤੇ ਸਥਿਤ ਟੀਂਡਾ ਪੋਸਟ ‘ਤੇ ਡ੍ਰੋਨ ਦਿਖਿਆ ਜਿਸ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਖਦੇੜ ਦਿੱਤਾ ਹੈ।