Tirath singh rawat claims : ਉਤਰਾਖੰਡ ਦੇ ਨਵੇਂ ਨਿਯੁਕਤ ਕੀਤੇ ਗਏ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਭਗਵਾਨ ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਜੀ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਵਾਪਰ ਅਤੇ ਤ੍ਰੇਤਾ ਯੁਗ ਵਿੱਚ ਲੋਕ ਭਗਵਾਨ ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਨੂੰ ਉਨ੍ਹਾਂ ਦੇ ਕੰਮਾਂ ਦੇ ਕਾਰਨ ਰੱਬ ਮੰਨਣ ਲੱਗ ਪਏ ਸੀ, ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਸਮੇਂ ਵਿੱਚ ਭਗਵਾਨ ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਦੀ ਤਰਾਂ ਮੰਨੇ ਜਾਣਗੇ। ਤੀਰਥ ਸਿੰਘ ਰਾਵਤ ਹਰਿਦੁਆਰ ਵਿੱਚ ਹੰਸ ਫਾਉਂਡੇਸ਼ਨ ਵੱਲੋਂ ਆਯੋਜਿਤ ਨੇਤਰ ਕੁੰਭ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਪ੍ਰਧਾਨ ਮੰਤਰੀ ਮੋਦੀ ਨੂੰ ਭਗਵਾਨ ਸ੍ਰੀ ਰਾਮ ਦੀ ਤਰ੍ਹਾਂ ਹੀ ਮੰਨਦੇ ਹਨ। ਹਰਿਦੁਆਰ ਵਿੱਚ ਨੇਤਰ ਕੁੰਭ ਪ੍ਰੋਗਰਾਮ ਵਿੱਚ ਬੋਲਦਿਆਂ, ਤੀਰਥ ਸਿੰਘ ਰਾਵਤ ਨੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਉਹ ਉਨ੍ਹਾਂ ਨੂੰ ਕਲਯੁਗ ਦਾ ਭਗਵਾਨ ਰਾਮ ਸਮਝਣ ਲੱਗ ਪਏ। ਪ੍ਰੋਗਰਾਮ ‘ਚ ਬੋਲਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇੱਕ ਚਮਤਕਾਰੀ ਵਿਅਕਤੀ ਹਨ।
ਉਨ੍ਹਾਂ ਨੇ ਆਪਣੇ ਕੰਮਾਂ ਰਾਹੀਂ ਦਿਖਾਇਆ ਹੈ ਕਿ ਪਹਿਲਾਂ ਭਾਰਤ ਦੇ ਮੁਖੀਆਂ ਨੂੰ ਦੁਨੀਆ ਵਿੱਚ ਕੋਈ ਖਾਸ ਅਹਿਮੀਅਤ ਨਹੀਂ ਮਿਲਦੀ ਸੀ, ਪਰ ਅੱਜ ਦੁਨੀਆ ਦੇ ਸਭ ਤੋਂ ਵੱਡੇ ਨੇਤਾ ਵੀ ਪੀਐਮ ਮੋਦੀ ਨਾਲ ਫੋਟੋਆਂ ਖਿਚਵਾਉਣ ਲਈ ਉਤਸੁਕ ਹਨ। ਤੀਰਥ ਸਿੰਘ ਰਾਵਤ ਨੇ ਕਿਹਾ ਕਿ ਦਵਾਪਰ ਅਤੇ ਤ੍ਰੇਤਾ ਵਿੱਚ ਜਿਸ ਤਰ੍ਹਾਂ ਭਗਵਾਨ ਸ੍ਰੀ ਰਾਮ ਅਤੇ ਸ੍ਰੀ ਕ੍ਰਿਸ਼ਨ ਨੇ ਸਮਾਜ ਲਈ ਅਜਿਹੇ ਕਾਰਜ ਕੀਤੇ ਕਿ ਲੋਕ ਉਨ੍ਹਾਂ ਨੂੰ ਰੱਬ ਮੰਨਣ ਲੱਗ ਪਏ ਸੀ। ਆਉਣ ਵਾਲੇ ਸਮੇਂ ਵਿੱਚ ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਭਗਵਾਨ ਸ੍ਰੀ ਰਾਮ ਦੇ ਰੂਪ ਵਿੱਚ ਵੇਖਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਵਿੱਚ ਅਜਿਹਾ ਕੰਮ ਕਰ ਰਹੇ ਹਨ ਕਿ ਉਨ੍ਹਾਂ ਦੀ ਲੋਕਾਂ ਨੂੰ ਜੈ ਜੈ ਕਾਰ ਕਰਨੀ ਹੈ। ਉਨ੍ਹਾਂ ਕਿਹਾ ਕਿ ਜੇ ਮੋਦੀ ਹੈ ਤਾਂ ਸੰਭਵ ਹੈ।