Youtuber Lilly Singh wears: ਕਿਸਾਨਾਂ ਦਾ ਸਮਰਥਨ ਕਰਦਿਆਂ ਲਿਲੀ ਨੇ ਗ੍ਰੈਮੀ ਪੁਰਸਕਾਰ 2021 ਦੇ ਰੈਡ ਕਾਰਪੇਟ ਸਮਾਰੋਹ ਵਿੱਚ stand with farmers ਦਾ ਮਾਸਕ ਪਾ ਕੇ ਸ਼ਿਕਰਤ ਕੀਤੀ । ਦਰਅਸਲ, 32 ਸਾਲਾਂ ਲਿਲੀ ਵੱਲੋਂ ਇਸਦੀ ਫੋਟੋ ਟਵਿੱਟਰ ‘ਤੇ ਸਾਂਝੀ ਕੀਤੀ ਗਈ ਹੈ। ਉਨ੍ਹਾਂ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ,”ਰੈਡ ਕਾਰਪੇਟ ਨੂੰ ਮੀਡੀਆ ਵਿਚ ਕਾਫੀ ਚੰਗੀ ਕਵਰੇਜ ਮਿਲਦੀ ਹੈ, ਜਿਸ ਕਾਰਨ ਇਹ ਕਿਸਾਨਾਂ ਦੇ ਪ੍ਰਤੀ ਇੱਕਜੁੱਟਤਾ ਦਿਖਾਉਣ ਦਾ ਸਹੀ ਮੌਕਾ ਸੀ । ਲਿਲੀ ਨੇ ਫੋਟੋ ਸਾਂਝੀ ਕਰਦਿਆਂ ਉਸਦੀ ਕੈਪਸ਼ਨ ਵਿੱਚ ਲਿਖਿਆ, ‘ਮੈਂ ਜਾਣਦੀ ਹਾਂ ਕਿ ਰੈਡ ਕਾਰਪੇਟ ਦੀਆਂ ਤਸਵੀਰਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਰਿਤ ਕੀਤੀਆਂ ਜਾਂਦੀਆਂ ਹਨ, ਜਿਸ ਕਾਰਨ ਮੈਂ ਇਹ ਫੋਟੋ ਸਾਂਝੀ ਕਰ ਰਹੀ ਹਾਂ। ਇਸ ਨੂੰ ਬੇਝਿਜਕ ਪ੍ਰਸਾਰਿਤ ਕਰੋ।’
ਇਸ ਤੋਂ ਪਹਿਲਾਂ ਵੀ ਲਿਲੀ ਸਿੰਘ ਕਿਸਾਨਾਂ ਦੇ ਸਮਰਥਨ ਵਿੱਚ ਅਪੀਲ ਕਰ ਚੁੱਕੀ ਹੈ। ਦਸੰਬਰ ਵਿੱਚ ਲਿਲੀ ਨੇ TikTok ‘ਤੇ ਸੰਦੇਸ਼ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ ਵਾਰ ਰੁਕਣਾ ਚਾਹੀਦਾ ਹੈ ਅਤੇ ਭਾਰਤ ਵਿੱਚ ਚੱਲ ਰਹੇ ‘ਇਤਿਹਾਸਕ ਤੌਰ ‘ਤੇ ਸਭ ਤੋਂ ਵੱਡੇ ਵਿਰੋਧ ਪ੍ਰਦਰਸ਼ਨ’ ਬਾਰੇ ਜਾਣਨਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਬਾਰਡਰਾਂ ‘ਤੇ ਅੰਦੋਲਨ ਕਰ ਕਿਸਾਨਾਂ ਦਾ ਸਮਰਥਨ ਕਰਨ ਲਈ ਪੌਪ ਸਟਾਰ ਰਿਹਾਨਾ ਦਾ ਧੰਨਵਾਦ ਵੀ ਕੀਤਾ ਸੀ। ਰਿਹਾਨਾ ਨੇ ਫਰਵਰੀ ਵਿੱਚ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਦੁਨੀਆ ਭਰ ਦੀਆਂ ਕਈ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਵੱਲੋਂ ਕਿਸਾਨਾਂ ਦੇ ਪ੍ਰਤੀ ਸਮਰਥਨ ਜ਼ਾਹਿਰ ਕੀਤਾ ਗਿਆ ਸੀ। ਦੱਸ ਦੇਈਏ ਕਿ ਦਿੱਲੀ ਦੇ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਦਾ ਵਿਰੋਧ ਵਿੱਚ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਹੁਣ ਤੱਕ ਕਿਸਾਨਾਂ ਦੇ ਸਮਰਥਨ ਵਿੱਚ ਗ੍ਰੇਟਾ ਥਨਬਰਗ, ਅਮਰੀਕੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ, ਅਮਾਂਡਾ ਸਰਨੀ, ਮੀਆ ਖਲੀਫਾ ਵੱਲੋਂ ਟਵੀਟ ਕੀਤੇ ਗਏ ਹਨ।