Ajnala Police arrest poeple: ਥਾਣਾ ਅਜਨਾਲ਼ਾ ਦੀ ਪੁਲਿਸ ਨੇ ਖਾਦ ਵਪਾਰੀ ਕੋਲੋ 55 ਲੱਖ ਰੁਪਏ ਦੀ ਫਿਰੌਤੀ ਤੇ ਇਕ ਸਿਮ ਮੋਬਾਇਨ ਦੀ ਮੰਗ ਦੇ ਚਲਦੇ ਮਿਲ ਰਹੀਆਂ ਧਮਕੀਆਂ ਦੇ ਮਾਮਲੇ ਨੂੰ ਸੁਲਝਾਉਂਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੁਕਾਨਦਾਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕਿ ਜੇ ਪੈਸੇ ਨਾ ਦਿੱਤੇ ਤਾਂ ਉਸ ਦਾ ਘਰ ਤੇ ਦੁਕਾਨ ਉਡਾ ਦੇਵਾਂਗੇ। ਉਸੇ ਦੇ ਚਲਦੇ ਪੁਲਿਸ ਨੇ ਸੋਡੀਅਮ ਮੈਟਲ ਦੁਕਾਨ ਤੋਂ ਬਰਾਮਦ ਕੀਤਾ ਹੈ ਜਿਸ ਨਾਲ ਧਮਾਕਾ ਵੀ ਹੋ ਸਕਦਾ ਸੀ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ ਵਿਪਨ ਕੁਮਾਰ ਨੇ ਦੱਸਿਆ ਕਿ ਰਾਜਨ ਗਾਂਧੀ ਪੁੱਤਰ ਅਸ਼ੋਕ ਗਾਂਧੀ ਨੇ 8 ਮਾਰਚ ਨੂੰ ਮਾਮਲਾ ਦਰਜ ਕਰਵਾਇਆ ਸੀ ਕਿ ਇਸ ਨੂੰ ਸਤੰਬਰ 2020 ਨੂੰ ਇਕ ਚਿੱਠੀ ਆਈ ਸੀ ਜਿਸ ਫਿਰੌਤੀ ਮੰਗੀ ਗਈ ਸੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਮਾਰਚ 2021 ਨੂੰ ਦੁਬਾਰਾ ਮੋਬਾਇਲ ਫੋਨਾਂ ਤੇ ਮੈਸੇਜ ਆਏ ਜਿਨ੍ਹਾਂ ਵਿਚ 55 ਲੱਖ ਰੁਪਏ ਇਕ ਸਿਮ ਐਕਟਿਵ ਅਤੇ ਇਕ ਮੋਬਾਇਲ ਫੋਨ ਦੀ ਮੰਗ ਕੀਤੀ।
ਮੰਗ ਪੂਰੀ ਨਾ ਕਰਨ ਤੇ ਦੁਕਾਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਅਤੇ ਦੁਕਾਨ ਦੀ ਛੱਤ ਉੱਪਰ ਬੰਬ ਨੁਮਾ ਚੀਜ਼ ਹੋਣ ਬਾਰੇ ਲਿਖਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਮਨੋਜ ਕੁਮਾਰ ਪੁੱਤਰ ਬਿਸ਼ਨ ਦਾਸ ਮੰਨੂ ਸਿੰਘ ਉਰਫ ਨੂਰਾ ਵਾਸੀ ਅਜਨਾਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੌਰਾਨ ਸੋਡੀਅਮ ਮੈਟਲ ਵੀ ਬਰਾਮਦ ਕੀਤਾ ਹੈ।