Mamata banerjee says during election : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਭਾਜਪਾ ਅਤੇ ਟੀਐਮਸੀ ਦਰਮਿਆਨ ਜੰਗ ਜਾਰੀ ਹੈ। ਅੱਜ ਇੱਕ ਵਾਰ ਫਿਰ ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਭਾਜਪਾ ‘ਤੇ ਚੋਣਾਂ ਦੌਰਾਨ ਪੈਸੇ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਭਾਜਪਾ ਆਗੂ ਨਕਦੀ ਨਾਲ ਭਰਿਆ ਬੈਗ ਲੈ ਕੇ ਆਉਂਦੇ ਹਨ ਅਤੇ ਵੋਟਰਾਂ ਨੂੰ ਪੈਸੇ ਦਿੰਦੇ ਹਨ, ਪਰ ਜਦੋਂ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਕਿਧਰੇ ਨਜ਼ਰ ਨਹੀਂ ਆਉਂਦੇ। ਮਮਤਾ ਨੇ ਖੜਗਪੁਰ ਵਿੱਚ ਇੱਕ ਰੈਲੀ ਵਿੱਚ ਕਿਹਾ, “ਜੇ ਭਾਜਪਾ ਚੋਣਾਂ ਦੌਰਾਨ ਪੈਸਾ ਵੰਡਦੀ ਹੈ ਤਾਂ ਪੈਸੇ ਦੇ ਮਗਰ ਨਾ ਭੱਜੋ। ਯਾਦ ਰੱਖੋ ਇਹ ਪਬਲਿਕ ਮਨੀ ਹੈ। ਰੈਲੀ ਨੂੰ ਸੰਬੋਧਨ ਕਰਦਿਆਂ, ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਦਾਅਵਾ ਕੀਤਾ ਕਿ ਭਾਜਪਾ ਆਗੂ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਅਤੇ ਵੋਟਾਂ ਹਾਸਿਲ ਕਰਨ ਲਈ ਨਕਦ ਲੈ ਕੇ ਹੈਲੀਕਾਪਟਰਾਂ ਅਤੇ ਜਹਾਜ਼ਾਂ ਰਾਹੀਂ ਇਥੇ ਪਹੁੰਚਦੇ ਹਨ।
ਉਨ੍ਹਾਂ ਕਿਹਾ, “ਤ੍ਰਿਣਮੂਲ ਕਾਂਗਰਸ ਸਰਕਾਰ ਨੇ ਚੱਕਰਵਾਤ ਪ੍ਰਭਾਵਿਤ ਲੋਕਾਂ ਲਈ ਹਜ਼ਾਰਾਂ ਕਰੋੜਾਂ ਰੁਪਏ ਦੀ ਸਹਾਇਤਾ ਕੀਤੀ ਹੈ। ਇੱਕ ਜਾਂ ਦੋ ਅਪਵਾਦ ਹੋ ਸਕਦੇ ਹਨ … ਪਰ ਅਸੀਂ ਲੋਕਾਂ ਦੀ ਸਹਾਇਤਾ ਲਈ ਪਹੁੰਚੇ ਹਾਂ। ਉਸ ਸਮੇਂ ਭਾਜਪਾ ਆਗੂ ਕਿੱਥੇ ਸਨ ? ਮਨੁੱਖਤਾਵਾਦੀ ਸੰਕਟ ਦੌਰਾਨ ਉਹ ਹਮੇਸ਼ਾਂ ਲਾਪਤਾ ਰਹਿੰਦੇ ਹਨ।” ਮਮਤਾ ਨੇ ਇੱਕ ਹੋਰ ਰੈਲੀ ਵਿੱਚ ਕਿਹਾ ਕਿ ਮੈਂ ਸ਼ੇਰ ਵਾਂਗ ਹਾਂ ਅਤੇ ਮੈਂ ਆਪਣਾ ਸਿਰ ਨਹੀਂ ਝੁਕਾਵਾਂਗੀ। ਮੈਂ ਸਿਰਫ ਲੋਕਾਂ ਦੇ ਸਾਹਮਣੇ ਆਪਣਾ ਸਿਰ ਝੁਕਾਉਂਦੀ ਹਾਂ। ਪਰ ਭਾਜਪਾ ਵਰਗੀ ਪਾਰਟੀ ਔਰਤਾਂ ਅਤੇ ਦਲਿਤਾਂ ਨੂੰ ਸਤਾਉਂਦੀ ਹੈ। ਮੈਂ ਉਨ੍ਹਾਂ ਦਾ ਸਮਰਥਨ ਨਹੀਂ ਕਰਦੀ।
ਇਹ ਵੀ ਦੇਖੋ : ਦਰਬਾਰ ਸਾਹਿਬ ਨਤਮਸਤਕ ਹੋਏ ਬੱਬਰਸ਼ੇਰ Bhai Ranjit Singh ਦੀ ਦਹਾੜ, “ਫੇਰ ਜਾਊਂਗਾ ਦਿੱਲੀ”