Bengal elections bjp faces problem : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਇਸ ਵਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਲਈ ਸਭ ਤੋਂ ਵੱਡੀ ਚੁਣੌਤੀ ਵਜੋਂ ਉੱਭਰੀ ਹੈ। ਭਾਜਪਾ ਇਨ੍ਹਾਂ ਚੋਣਾਂ ਵਿੱਚ ਆਪਣੀ ਸਾਰੀ ਤਾਕਤ ਲਗਾ ਰਹੀ ਹੈ। ਪਰ ਹੁਣ ਉਸ ਨੂੰ ਇਸ ਮਿਸ਼ਨ ਵਿੱਚ ਭਾਜਪਾ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਭਾਜਪਾ ਦਾ ਆਪਸ ਵਿੱਚ ਹੀ ਸਭ ਤੋਂ ਵੱਡਾ ਦੰਗਲ ਸ਼ੁਰੂ ਹੋ ਗਿਆ ਹੈ। ਭਾਜਪਾ ਵਰਕਰ ਬਾਹਰੀ ਲੋਕਾਂ ਜਾਂ ਸਿਤਾਰਿਆਂ ਨੂੰ ਚੋਣ ਟਿਕਟਾਂ ਮਿਲਣ ਤੋਂ ਨਾਰਾਜ਼ ਹਨ ਅਤੇ ਬੰਗਾਲ ਦੇ ਕਈ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਜ਼ਿਕਰਯੋਗ ਹੈ ਕੇ ਹੁਣ ਭਾਜਪਾ ਦੇ ਵਰਕਰ ਹੀ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ।
ਬੰਗਾਲ ਵਿੱਚ ਅਲੀਪੁਰਦੁਆਰ ਵਿਧਾਨ ਸਭਾ ਸੀਟ, ਜਗਤਾਦਲ ਅਤੇ ਜਲਪਾਈਗੁੜੀ ਸਦਰ, ਮਾਲਦਾ ਦੇ ਹਰੀਸ਼ਚੰਦਰਪੁਰ, ਮਾਲਦਾ ਦੀ ਓਲਡ ਮਾਲਦਾ ਸੀਟ ਅਤੇ ਇਨ੍ਹਾਂ ਸੀਟਾਂ ਤੋਂ ਇਲਾਵਾ ਦੁਰਗਾਪੁਰ, ਪਾਂਡੇਸ਼ਵਰ ਅਤੇ ਕੁੱਝ ਹੋਰ ਇਲਾਕਿਆਂ ਵਿੱਚ ਭਾਜਪਾ ਵਰਕਰ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਨਾਰਾਜ਼ ਹੋ ਗਏ ਅਤੇ ਉਨ੍ਹਾਂ ਨੇ ਵਿਰੋਧ ਜਤਾਇਆ। ਇਨ੍ਹਾਂ ਸੀਟਾਂ ‘ਤੇ ਟੀਐਮਸੀ ਦੇ ਨੇਤਾਵਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਲਈ ਸੰਕਟ ਸਿਰਫ ਵਰਕਰਾਂ ਦੀ ਨਾਰਾਜ਼ਗੀ ਹੀ ਨਹੀਂ ਹੈ, ਬਲਕਿ ਪਾਰਟੀ ਜਿਨ੍ਹਾਂ ਨੂੰ ਉਮੀਦਵਾਰ ਬਣਾ ਰਹੀ ਹੈ, ਉਹ ਵੀ ਚੋਣ ਲੜਨਾ ਨਹੀਂ ਚਾਹੁੰਦੇ। ਬੀਜੇਪੀ ਨੇ ਬੰਗਾਲ ਦੇ ਸਾਬਕਾ ਕਾਂਗਰਸ ਪ੍ਰਧਾਨ ਸੋਮਣ ਮਿੱਤਰ ਦੀ ਪਤਨੀ ਸ਼ਿਖਾ ਮਿੱਤਰਾ ਨੂੰ ਟਿਕਟ ਦਿੱਤੀ ਸੀ, ਪਰ ਸ਼ਿਖਾ ਦਾ ਕਹਿਣਾ ਹੈ ਕਿ ਉਹ ਅਜੇ ਵੀ ਕਾਂਗਰਸ ਦੇ ਨਾਲ ਹੈ। ਇਸ ਦੇ ਨਾਲ ਹੀ ਟੀਐਮਸੀ ਵਿਧਾਇਕ ਦੇ ਪਤੀ ਨੂੰ ਵੀ ਟਿਕਟ ਦਿੱਤੀ ਗਈ ਹੈ, ਜਿਸ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।