France announces lockdown : ਵਿਸ਼ਵ ‘ਚ ਮੁੜ ਤੋਂ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ, ਬੀਤੇ ਕੁੱਝ ਦਿਨਾਂ ਤੋਂ ਲਗਾਤਾਰ ਨਵੇਂ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਸਭ ਦੀਆ ਚਿੰਤਾਵਾਂ ਦੇ ਵਿੱਚ ਫਿਰ ਤੋਂ ਵਾਧਾ ਹੋ ਗਿਆ ਹੈ। ਹੁਣ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕੈਸਟੈਕਸ ਨੇ ਵੀਰਵਾਰ ਨੂੰ ਪੈਰਿਸ ਸਣੇ ਦੇਸ਼ ਦੇ 16 ਖੇਤਰਾਂ ਵਿੱਚ ਇੱਕ ਮਹੀਨੇ ਦੀ ਤਾਲੇਬੰਦੀ ਦਾ ਐਲਾਨ ਕੀਤਾ ਹੈ। ਲੌਕਡਾਊਨ ਸ਼ੁੱਕਰਵਾਰ ਦੀ ਰਾਤ ਤੋਂ ਚਾਰ ਹਫ਼ਤਿਆਂ ਤੱਕ ਲੱਗੇਗਾ। ਪਰ ਪਿੱਛਲੇ ਸਾਲ ਮਾਰਚ ਅਤੇ ਨਵੰਬਰ ਦੇ ਮੁਕਾਬਲੇ ਇਸ ਵਾਰ ਲੌਕਡਾਊਨ ਵਿੱਚ ਘੱਟ ਪਾਬੰਦੀਆਂ ਹਨ। ਤਾਲਾਬੰਦੀ ਦੌਰਾਨ ਸਕੂਲ ਅਤੇ ਯੂਨੀਵਰਸਿਟੀਆਂ ਖੁੱਲੀਆਂ ਰਹਿਣਗੀਆਂ। ਸਾਰੀਆਂ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਵੀ ਖੁੱਲੀਆਂ ਰਹਿਣਗੀਆਂ। ਇਸ ਨਾਲ ਹੁਣ ਕਿਤਾਬਾਂ ਦੀਆ ਦੁਕਾਨਾਂ ਅਤੇ ਮਿਊਜ਼ਿਕ ਸ਼ੋਪ ਵੀ ਖੁੱਲ੍ਹੇਗੀ।
ਨਵੇਂ ਦਿਸ਼ਾ ਨਿਰਦੇਸ਼ਾ ਦੇ ਅਨੁਸਾਰ ਲੋਕਾਂ ਨੂੰ ਘਰ ਤੋਂ ਕੰਮ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ‘ਪ੍ਰਵਾਨਗੀ ਪ੍ਰਮਾਣ ਪੱਤਰ’ ਤੋਂ ਬਾਅਦ ਹੀ ਬਾਹਰ ਜਾਣ ਜਾਂ ਕਸਰਤ ਕਰਨ ਦੀ ਆਗਿਆ ਦਿੱਤੀ ਜਾਏਗੀ। ਉਹ ਵੀ ਆਪਣੇ ਘਰ ਤੋਂ 10 ਕਿਲੋਮੀਟਰ ਦੀ ਦੂਰੀ ਤੋਂ ਵੱਧ ਦੂਰ ਨਹੀਂ ਜਾ ਸਕਣਗੇ। ਰਾਤ ਦੇ ਕਰਫਿਊ ਦਾ ਮੌਜੂਦਾ ਸਮਾਂ ਨਵੇਂ ਦਿਸ਼ਾ ਨਿਰਦੇਸ਼ ਲਾਗੂ ਹੋਣ ਤੋਂ ਬਾਅਦ ਸ਼ਾਮ 6 ਵਜੇ ਤੋਂ ਸ਼ਾਮ 7 ਵਜੇ ਤੱਕ ਵਧਾਇਆ ਜਾਵੇਗਾ।