Mamata banerjee took jibe : ਪੱਛਮੀ ਬੰਗਾਲ ਵਿੱਚ ਵੋਟਿੰਗ ਦੀ ਤਾਰੀਖ ਨੇੜੇ ਹੈ। ਇਸ ਲਈ ਚੋਣ ਪ੍ਰਚਾਰ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਰੈਲੀਆ ਕਰ ਰਹੇ ਹਨ। ਸ਼ਨੀਵਾਰ ਨੂੰ PM ਨੇ ਖੜਗਪੁਰ ਵਿੱਚ ਇੱਕ ਰੈਲੀ ਕੀਤੀ ਅਤੇ ਆਪਣੇ ਭਾਸ਼ਣ ਵਿੱਚ ਪੀਐਮ ਮੋਦੀ ਨੇ ਭਾਜਪਾ ਨੂੰ ਬੰਗਾਲ ਦੀ ਅਸਲ ਪਾਰਟੀ ਦੱਸਿਆ। ਮਮਤਾ ਬੈਨਰਜੀ ਦੇ ਬਾਹਰ ਵਾਲੇ ਇਲਜ਼ਾਮਾਂ ‘ਤੇ ਜਵਾਬ ਦਿੰਦਿਆਂ ਪੀਐਮ ਮੋਦੀ ਨੇ ਰੈਲੀ ਦੌਰਾਨ ਕਿਹਾ ਕਿ, ਜਨਸੰਘ ਦੇ ਪਿਤਾ ਇਸ ਬੰਗਾਲ ਦੇ ਪੁੱਤਰ ਸਨ, ਇਸ ਲਈ ਜੇ ਸੱਚੇ ਅਰਥਾਂ ਵਿੱਚ ਕੋਈ ਬੰਗਾਲ ਦੀ ਪਾਰਟੀ ਹੈ ਤਾਂ ਇਹ ਭਾਜਪਾ ਹੈ। ਭਾਜਪਾ ਦੇ ਡੀ ਐਨ ਏ ਵਿੱਚ ਆਸ਼ੂਤੋਸ਼ ਮੁਖਰਜੀ ਅਤੇ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੈਤਿਕਤਾ, ਵਿਚਾਰ, ਵਿਵਹਾਰ ਅਤੇ ਕਦਰਾਂ ਕੀਮਤਾਂ ਹਨ। ਪ੍ਰਧਾਨ ਮੰਤਰੀ ਮੋਦੀ ਦੇ ਸੰਬੋਧਨ ਤੋਂ ਬਾਅਦ ਟੀਐੱਮਸੀ ਮੁਖੀ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ਮਮਤਾ ਬੈਨਰਜੀ ਨੇ ਵਿਅੰਗਾਤਮਕ ਢੰਗ ਨਾਲ ਕਿਹਾ ਕਿ ਭਾਜਪਾ ਇੱਕ ਰਾਜਨੀਤਿਕ ਪਾਰਟੀ ਹੈ ? ਭਾਜਪਾ ਨੇਤਾਵਾਂ ‘ਤੇ ਹਮਲਾ ਕਰਦਿਆਂ ਮਮਤਾ ਨੇ ਕਿਹਾ ਕਿ ਇਹ ਡਰਾਉਣੇ ਲੋਕ ਹਨ, ਉਹ ਦੰਗੇ ਕਰਨ, ਲੋਕਾਂ ਨੂੰ ਮਾਰਨ, ਬਲਾਤਕਾਰ ਕਰਨ ਵਿੱਚ ਸ਼ਾਮਿਲ ਹਨ। ਭਾਜਪਾ ਮਹਿਲਾ ਨੇਤਾ ਖੁਦ ਹੀ ਪਾਰਟੀ ਵਿੱਚ ਸੁਰੱਖਿਅਤ ਨਹੀਂ ਹਨ। ਭਾਜਪਾ ਦੇਸ਼ ਦੀ ਸਭ ਤੋਂ ਵੱਡੀ ਤੋਲਬਾਜ਼ ਹੈ।