BSF jawans arrest : ਜਿਲ੍ਹਾ ਗੁਰਦਾਸਪੁਰ ਦੇ ਘਣੀਏਕੇ ਦੇ ਏਐਸਆਈ ਰਾਮਸੇਵਕ ਸਿੰਘ ਨੇ ਅੱਜ ਸਵੇਰੇ 11.15 ਵਜੇ ਬੀਓਪੀ ਨੰਬਰ 02 ਵਿਖੇ ਡਿਊਟੀ ਨਿਭਾਉਂਦੇ ਹੋਏ ਇੱਕ ਪਾਕਿਸਤਾਨ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਆਈ ਬੀ ਐਪਸ 50 ਮੀਟਰ ਭਾਰਤ ਵੱਲੋਂ ਲੰਘਦੇ ਹੋਏ ਕਾਬੂ ਕੀਤਾ ਗਿਆ ਹੈ। ਉਸਨੇ ਤੁਰੰਤ ਇਸ ਬਾਰੇ ਐਸਆਈ ਨੂੰ ਸੂਚਿਤ ਕੀਤਾ। ਮੇਹਰ ਸਿੰਘ ਪੋਸਟ ਕਮਾਂਡਰ ਨੇ ਤੁਰੰਤ 3 ਮੈਂਬਰਾਂ ਦੀ ਟੀਮ ਨਾਲ ਉਸ ਨੂੰ ਕਾਬੂ ਕੀਤਾ। ਗੇਟ ਨੰਬਰ 46 ਖੋਲ੍ਹਿਆ ਗਿਆ ਅਤੇ ਬੀ ਐਸ ਵਾੜ ਦੇ ਅੱਗੇ ਖੇਤਰ ‘ਚ ਉਸ ਨੂੰ ਘੇਰਿਆ ਗਿਆ ਅਤੇ ਫੜ ਲਿਆ ਗਿਆ। ਵਿਅਕਤੀ ਦੀ ਪਛਾਣ ਇਸਫਾਕ ਖਾਨ ਵਜੋਂ ਹੋਈ ਹੈ। ਜਿਸ ਦੀ ਉਮਰ 73 ਸਾਲ ਹੈ ਤੇ ਉਹ ਪਾਕਿਸਤਾਨ ਦੇ ਪਿੰਡ ਕਾਲਾਕਦਰ, ਜਿਲ੍ਹਾ ਨਾਰੋਵਾਲ ਦਾ ਰਹਿਣ ਵਾਲਾ ਹੈ।
ਗ੍ਰਿਫਤਾਰ ਵਿਅਕਤੀ ਕੋਲੋਂ ਕਾਫੀ ਚੀਜ਼ਾਂ ਬਰਾਮਦ ਹੋਈਆਂ ਹਨ। ਪਾਕਿਸਤਾਨ ਕਰੰਸੀ ਦੇ 100, 50 ਅਤੇ 10 ਅਤੇ ਕੁਝ ਸਿੱਕੇ ਬਰਾਮਦ ਕੀਤੇ ਗਏ। ਕੁੱਲ ਮਿਲਾ ਕੇ ਉਸ ਕੋਲੋਂ ਪਾਕਿਸਤਾਨੀ ਕਰੰਸੀ ਦੇ 168 ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸ ਕੋਲੋਂ ਇੱਕ ਮਾਚਿਸ ਦੀ ਡੱਬੀ ਵੀ ਬਰਾਮਦ ਕੀਤੀ ਗਈ। ਇੱਕ ਡਾਰਕ ਗ੍ਰੇਅ ਰੰਗ ਦੀ ਲੋਈ, 1 ਲਾਲ ਰੰਗ ਦੀ ਕੱਪੜੇ ਦੀ ਪੋਟਲੀ ਉਸ ਨੇ ਫੜੀ ਹੋਈ ਸੀ ਅਤੇ ਉਸ ਨੇ ਫਿੱਕਾ ਗ੍ਰੇਅ ਕਲਰ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਲਾਲ ਰੰਗ ਦੇ ਜੁੱਤੇ ਵੀ ਪਹਿਨੇ ਹੋਏ ਸਨ। BSF ਅਧਿਕਾਰੀਆਂ ਵੱਲੋਂ ਉਕਤ ਵਿਅਕਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਪਤਾ ਲਗਾ ਲਿਆ ਜਾਵੇਗਾ ਕਿ ਉਹ ਇਥੇ ਕੀ ਕਰ ਰਿਹਾ ਸੀ।