Chandigarh administration takes : ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। 31 ਮਾਰਚ ਤੱਕ ਸਾਰੇ ਸਕੂਲ ਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਅਧਿਆਪਕਾਂ ਤੇ ਸਾਰੇ ਨਾਨ ਟੀਚਿੰਗ ਸਟਾਫ ਨੂੰ ਸਕੂਲ ਆਉਣਾ ਪਵੇਗਾ। ਤੀਜੀ ਤੋਂ ਲੈ ਕੇ 8ਵੀਂ ਕਲਾਸ ਤੱਕ ਹੋਣ ਵਾਲੇ ਆਨਲਾਈਨ ਪੇਪਰ ਡੇਟਸ਼ੀਲ ਅਨੁਸਾਰ ਹੀ ਚੱਲਦੇ ਰਹਿਣਗੇ ਤੇ ਜਦੋਂ ਕਿ 9ਵੀਂ ਤੇ 11ਵੀਂ ਕਲਾਸ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਫੈਸਲਾ ਅਜੇ ਪੈਂਡਿੰਗ ਰੱਖਿਆ ਗਿਆ ਹੈ, ਜਿਸ ਨੂੰ ਲੈ ਕੇ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ।
ਮਾਣਯੋਗ ਪੰਜਾਬ ਦੇ ਗਵਰਨਰ ਅਤੇ ਪ੍ਰਸ਼ਾਸਕ, ਯੂਟੀ ਚੰਡੀਗੜ੍ਹ, ਸ਼੍ਰੀ. ਵੀਪੀ ਸਿੰਘ ਬਦਨੌਰ ਨੇ ਅੱਜ ਵਾਰ ਰੂਮ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸ਼. ਮਨੋਜ ਪਰੀਦਾ, ਪ੍ਰਸ਼ਾਸਕ ਦੇ ਸਲਾਹਕਾਰ, ਸ਼. ਅਰੁਣ ਕੁਮਾਰ ਗੁਪਤਾ, ਪ੍ਰਮੁੱਖ ਸਕੱਤਰ ਗ੍ਰਹਿ ਅਤੇ ਸ਼. ਸੰਜੇ ਬੈਨੀਵਾਲ, ਪੰਜਾਬ ਰਾਜ ਭਵਨ ਵਿਖੇ ਡਾਇਰੈਕਟਰ ਜਨਰਲ ਆਫ ਪੁਲਿਸ, ਕੇ.ਕੇ. ਯਾਦਵ, ਕਮਿਸ਼ਨਰ, ਨਗਰ ਨਿਗਮ, ਸ. ਮਨਦੀਪ ਸਿੰਘ ਬਰਾੜ, ਡਿਪਟੀ ਕਮਿਸ਼ਨਰ, ਯੂਟੀ ਅਤੇ ਪੰਚਕੂਲਾ ਦੇ ਡਿਪਟੀ ਕਮਿਸ਼ਨਰ, ਡਾਇਰੈਕਟਰ-ਪੀਜੀਐਮਈਆਰ, ਡਾਇਰੈਕਟਰ ਪ੍ਰਿੰਸੀਪਲ, ਜੀਐਮਸੀਐਚ ਅਤੇ ਡਾਇਰੈਕਟਰ ਸਿਹਤ ਸੇਵਾਵਾਂ, ਜੀਐਮਐਸਐਚ -16 ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਿਰਕਤ ਕੀਤੀ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਚੰਡੀਗੜ੍ਹ ਵਿੱਚ ਵੀ ਹੋਲੀ ਮਿਲਨ ਦੇ ਸਾਰੇ ਸਮਾਰੋਹ ਰੱਦ ਕਰ ਦਿੱਤੇ ਗਏ ਹਨ। ਹੋਟਲਾਂ, ਰੈਸਟੋਰੈਂਟਾਂ ਜਾਂ ਕਲੱਬ ‘ਚ ਹੋਲੀ ਪ੍ਰੋਗਰਾਮ ਦੀ ਮਨਾਹੀ। ਲੋਕਾਂ ਨੂੰ ਹੋਲੀ ਦਾ ਤਿਓਹਾਰ ਘਰ ‘ਚ ਹੀ ਮਨਾਉਣ ਦਾ ਹੁਕਮ ਜਾਰੀ। ਸਾਰੇ Eating Place ਜਿਵੇਂ ਹੋਟਲ, ਰੈਸਟੋਰੈਂਟ ਰਾਤ 11 ਵਜੇ ਬੰਦ ਹੋ ਜਾਣਗੇ। ਤੇ ਸਾਰੇ ਈਟਿੰਗ ਜੁਆਇੰਟਸ 50% ਕਪੈਸਿਟੀ ਨਾਲ ਹੀ ਖੁੱਲ੍ਹਣਗੇ। ਸੁਖਮਨਾ ਲੇਕ, ਮਾਲਸ, ਮਾਰਕੀਟਸ ਤੇ ਮੰਡੀ ‘ਚ ਕੋਵਿਡ ਨਿਯਮਾਂ ਨੂੰ ਲੈ ਕੇ ਸਖਤੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਨਗਰ ਨਿਗਮ ਸਬਜ਼ੀ ਤੇ ਫਲ ਵੇਚਣ ਲਈ ਰਿਹਾਇਸ਼ੀ ਇਲਾਕਿਆਂ ‘ਚ ਰੇਹੜੀਆਂ ਭੇਜਣਗੇ ਤਾਂ ਕਿ ਆਪਣੀ ਮੰਡੀ ਤੇ ਸੈਕਟਰ-26 ਦੀ ਮੰਡੀ ‘ਚ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਨਾ ਹੋ ਸਕੇ। ਕਿਸੇ ਵੀ ਤਰ੍ਹਾਂ ਦੀ ਸੋਸ਼ਲ ਤੇ ਸਿਆਸੀ ਗੈੱਟ-ਟੁਗੈਦਰ ਨਹੀਂ ਹੋਵੇਗੀ। ਵਿਆਹ ਪ੍ਰੋਗਰਾਮ ਲਈ ਡੀ. ਸੀ. ਦੀ ਆਗਿਆ ਲੈਣੀ ਹੋਵੇਗੀ ਤੇ ਮਹਿਮਾਨਾਂ ਦੀ ਗਿਣਤੀ ਡੀ. ਸੀ. ਵੱਲੋਂ ਨਿਰਧਾਰਤ ਕੀਤੀ ਜਾਵੇਗੀ। ਮਹਿਮਾਨਾਂ ਲਈ ਮਾਸਕ ਲਗਾਉਣਾ ਜ਼ਰੂਰੀ ਹੋਵੇਗਾ। ਚੰਡੀਗੜ੍ਹ ‘ਚ ਕਿਸੇ ਤਰ੍ਹਾਂ ਦੀ ਪ੍ਰਦਰਸ਼ਨੀ ਤੇ ਮੇਲਾ ਆਯੋਜਨ ਕਰਨ ਦੀ ਮਨਾਹੀ ਕੀਤੀ ਗਈ ਹੈ। ਪਹਿਲਾਂ ਤੋਂ ਚੱਲ ਰਹੀ ਪ੍ਰਦਰਸ਼ਨੀ ਤੇ ਮੇਲੇ ਨੂੰ ਤੈਅ ਸਮੇਂ ਤੱਕ ਚਲਾਉਣ ਦੀ ਇਜਾਜ਼ਤ ਹੋਵੇਗੀ। ਫਰੰਟ ਲਾਈਨ ਵਰਕਰਾਂ ਜਿਨ੍ਹਾਂ ‘ਚ ਹੈਲਥ ਕੇਅਰ ਵਰਕਰ, ਪੁਲਿਸ ਅਧਿਕਾਰੀ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਅੱਗੇ ਆ ਕੇ ਵੈਕਸੀਨੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਪ੍ਰਸ਼ਾਸਨ ਵੀ. ਪੀ. ਸਿੰਘ ਬਦਨੌਰ ਨੇ ਸਾਰੇ ਕੌਂਸਲਰਾਂ, ਮਾਰਕੀਟ ਐਸੋਸੀਏਸ਼ਨ ਦੇ ਅਧਿਕਾਰੀਆਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਤੇ ਲੋਕਲ ਨੇਤਾਵਾਂ ਨੂੰ ਲੋਕਾਂ ਨੂੰ ਵੈਕਸੀਨ ਲਗਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।