Haryana government bans : ਕੋਰੋਨਾ ਦੇ ਕੇਸ ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਸਾਹਮਣੇ ਆ ਰਹੇ ਹਨ। ਸਿਰਫ ਦੇਸ਼ਾਂ-ਵਿਦੇਸ਼ਾਂ ‘ਚ ਹੀ ਨਹੀਂ ਸਗੋਂ ਭਾਰਤ ‘ਚ ਵੀ ਕੋਰੋਨਾ ਨੇ ਰਫਤਾਰ ਫੜ ਲਈ ਹੈ। ਇਸੇ ਅਧੀਨ ਵੱਖ-ਵੱਖ ਸੂਬਾ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾ ਰਹੀਆਂ ਹਨ। ਹਰਿਆਣਾ ਸਰਕਾਰ ਵੱਲੋਂ ਵੀਕੋਰੋਨਾ ਦੇ ਮੱਦੇਨਜ਼ਰ ਹੋਲੀ ਦਾ ਤਿਓਹਾਰ ਜਨਤਕ ਤੌਰ ‘ਤੇ ਮਨਾਉਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਕੇਂਦਰ ਨੇ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ ਹੈ ਕਿ ਹੋਲੀ, ਸ਼ਬ-ਏ-ਬਾਰਾਤ ਵਰਗੇ ਤਿਉਹਾਰਾਂ ਦੌਰਾਨ ਹੋਣ ਵਾਲੀਆਂ ਪਾਬੰਦੀਆਂ ਉੱਤੇ ਵਿਚਾਰ ਕੀਤਾ ਜਾਵੇ। ਪੱਤਰ ਵਿਚ ਕਿਹਾ ਗਿਆ ਹੈ ਕਿ ਹੋਲੀ, ਸ਼ਬ-ਏ-ਬਰਾਤ, ਬਿਹੂ, ਈਸਟਰ ਅਤੇ ਈਦ ਵਰਗੇ ਤਿਉਹਾਰਾਂ ਦੌਰਾਨ ਸਥਾਨਕ ਪ੍ਰਸ਼ਾਸਨ ਦੀ ਤਰਫੋਂ ਪਾਬੰਦੀਆਂ ਨੂੰ ਵਿਚਾਰਿਆ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਪ੍ਰਸ਼ਾਸਨ ਲੋਕਾਂ ਦੇ ਭਾਰੀ ਭੀੜ ਨੂੰ ਰੋਕਣ ਲਈ ਅਜਿਹੇ ਫੈਸਲੇ ਲੈ ਸਕਦਾ ਹੈ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜ ਤਿਓਹਾਰਾਂ ਦੇ ਮੱਦੇਨਜ਼ਰ ਪਾਬੰਦੀਆਂ ਉੱਤੇ ਵਿਚਾਰ ਕਰ ਸਕਦੇ ਹਨ। ਰਾਜ ਆਪਣੇ ਤਿਓਹਾਰਾਂ ਦੌਰਾਨ ਭੀੜ ਨੂੰ ਸੰਗਠਿਤ ਹੋਣ ਤੋਂ ਰੋਕਣ ਲਈ ਆਪਦਾ ਪ੍ਰਬੰਧਨ ਐਕਟ ਦੀ ਧਾਰਾ 22 ਤਹਿਤ ਆਪਣੀ ਤਰਫ਼ੋਂ ਸਖਤ ਫੈਸਲੇ ਲੈ ਸਕਦੇ ਹਨ। ਇਸਦੇ ਨਾਲ, ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇ ਅਸੀਂ ਇਸ ਪੜਾਅ ‘ਤੇ ਢਿੱਲ ਵਰਤਦੇ ਹਾਂ ਤਾਂ ਹੁਣ ਤੱਕ ਕੋਰੋਨਾ ਨਾਲ ਜੰਗ ‘ਚ ਜੋ ਵਾਧਾ ਹੋਇਆ ਹੈ, ਉਹ ਖਤਮ ਹੋ ਸਕਦਾ ਹੈ। ਕੋਰੋਨਾ ਦੇ ਪ੍ਰੋਟੋਕੋਲ ਦੀ ਪਾਲਣਾ ਕਰਨਾ ਅਤੇ ਜਨਤਕ ਥਾਵਾਂ ਤੇ ਭੀੜ ਨੂੰ ਰੋਕਣਾ ਲਾਗ ਦੇ ਫੈਲਣ ਨੂੰ ਰੋਕਣ ਦਾ ਇਕ ਪ੍ਰਭਾਵਸ਼ਾਲੀ ਢੰਗ ਹੈ।