ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਸਰੇ ਗੁਰੂ ਮੰਨੇ ਜਾਂਦੇ ਹਨ। ਗੁਰੂ ਅਮਰਦਾਸ ਜੀ 26 ਮਾਰਚ 1552 ਨੂੰ 73 ਸਾਲ ਦੀ ਉਮਰ ‘ਚ ਸਿੱਖਾਂ ਦੇ ਤੀਜੇ ਗੁਰੂ ਬਣੇ ਸੀ। ਸਿੱਖ ਬਣਨ ਤੋਂ ਪਹਿਲਾਂ ਅਮਰਦਾਸ ਜੀ ਹਿੰਦੂ ਧਰਮ ਦੀ ਵੈਸ਼ਨਵ ਪਰੰਪਰਾ ਦਾ ਪਾਲਣ ਕਰਦੇ ਸਨ। ਦੱਸਣਯੋਗ ਹੈ ਕਿ ਸਿੱਖ ਧਰਮ ਨੂੰ ਅਪਨਾਉਣ ਤੋਂ ਪਹਿਲਾਂ ਆਪਣੇ ਭਤੀਜੇ ਦੀ ਪਤਨੀ ਬੀਬੀ ਅਮਰੋ ਤੋਂ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਆ ਇੱਕ ਸ਼ਬਦ ਸੁਣਿਆ ਅਤੇ ਸ਼ਬਦ ਸੁਨਣ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਬੀਬੀ ਅਮਰੋ ਤੋਂ ਗੁਰੂ ਅੰਗਦ ਜੀ ਦਾ ਪਤਾ ਪੁੱਛ ਕੇ ਤੁਰੰਤ ਉਨ੍ਹਾਂ ਦੇ ਗੁਰੂ ਚਰਨਾਂ ਵਿੱਚ ਪਹੁੰਚ ਗਏ। ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਧੀ ਸੀ ਤੇ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ। ਸਾਲ 1552 ਵਿੱਚ ਗੁਰੂ ਅੰਗਦ ਜੀ ਦੇ ਸਰੀਰ ਤਿਆਗਣ ਤੋਂ ਪਹਿਲਾਂ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਸਿੱਖਾਂ ਦੇ ਤੀਸਰੇ ਗੁਰੂ ਬਣਾਇਆ।