Mumbai covid hospital fire : ਮੁੰਬਈ ਦੇ ਭੰਡੂਪ ਦੇ ਕੋਵਿਡ ਹਸਪਤਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 10 ਤੱਕ ਪਹੁੰਚ ਗਈ ਹੈ। ਇਹ ਹਸਪਤਾਲ ਇੱਕ ਮਾਲ ਵਿੱਚ ਚੱਲ ਰਿਹਾ ਸੀ, ਜਿਥੇ ਦੇਰ ਰਾਤ ਅੱਗ ਲੱਗ ਗਈ ਸੀ। ਖ਼ਬਰਾਂ ਹਨ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਪਹਿਲਾਂ ਹਸਪਤਾਲ ਦੇ ਇੱਕ ਹਿੱਸੇ ਵਿੱਚ ਅੱਗ ਲੱਗੀ ਸੀ। ਜਿਸ ਦੇ ਕਈ ਘੰਟਿਆਂ ਬਾਅਦ ਹਸਪਤਾਲ ਦੇ ਇੱਕ ਹੋਰ ਹਿੱਸੇ ਵਿੱਚ ਅੱਗ ਲੱਗ ਗਈ। ਅੱਗ ‘ਤੇ 12 ਘੰਟੇ ਬੀਤ ਜਾਣ ਤੋਂ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ। ਤੁਹਾਨੂੰ ਦੱਸ ਦੇਈਏ ਕਿ ਡਾਈਮ ਮਾਲ, ਜਿਸ ਨੂੰ ਅੱਗ ਲੱਗੀ ਹੋਈ ਸੀ, 2009 ਵਿੱਚ ਬਣਾਇਆ ਗਿਆ ਸੀ। ਇਸ ਮਾਲ ਵਿੱਚ ਤਕਰੀਬਨ 1000 ਛੋਟੀਆਂ ਦੁਕਾਨਾਂ, 2 ਬੈਕਵੇਟ ਹਾਲ ਅਤੇ ਇੱਕ ਹਸਪਤਾਲ ਹੈ। ਪਿੱਛਲੇ ਸਾਲ ਹਸਪਤਾਲ ਨੂੰ ਕੋਰੋਨਾ ਹਸਪਤਾਲ ਵਜੋਂ ਸ਼ੁਰੂ ਕਰਨ ਲਈ ਸ਼ਰਤੀਆ oc ਦਿੱਤਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਕੁੱਲ 76 ਮਰੀਜ਼ ਸਨ, ਜਿਨ੍ਹਾਂ ਵਿੱਚੋਂ 73 ਕੋਰੋਨਾ ਦੇ ਮਰੀਜ਼ ਸਨ ਅਤੇ ਤਿੰਨ ਮਰੀਜ਼ ਹੋਰ ਬਿਮਾਰੀ ਤੋਂ ਪੀੜਤ ਸਨ। ਇਨ੍ਹਾਂ ਵਿੱਚੋਂ 30 ਮਰੀਜ਼ਾਂ ਨੂੰ ਮੁਲੁੰਡ ਦੇ ਜੰਬੋ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ ਜਦਕਿ ਤਿੰਨ ਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਦਕਿ ਹੋਰ ਮਰੀਜ਼ਾਂ ਨੇ ਆਪਣੇ ਆਪ ਨੂੰ ਵੱਖ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਹੈ। ਇੱਕ ਪੁਲਿਸ ਅਧਿਕਾਰੀ ਅਨੁਸਾਰ ਹਸਪਤਾਲ ਪੰਜ ਮੰਜ਼ਿਲਾ ਮਾਲ ਦੀ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਸਥਿਤ ਹੈ। 20 ਦੇ ਕਰੀਬ ਅੱਗ ਫਾਇਰ ਬਿਰਗੇਡ, 15 ਪਾਣੀ ਦੇ ਟੈਂਕਰ ਅਤੇ ਐਂਬੂਲੈਂਸਾਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਬੁਝਾਉਣ ਦਾ ਕੰਮ ਨਿਰੰਤਰ ਚੱਲ ਰਿਹਾ ਹੈ।