This man from : ਬਠਿੰਡਾ ਵਿਖੇ ਇੱਕ ਕੈਦੀ ਨੇ ਪ੍ਰਸ਼ਾਸਨ ਤੇ ਪੁਲਿਸ ਦੋਵਾਂ ਦੀ ਨੱਕ ‘ਚ ਦਮ ਕੀਤੀ ਹੋਇਆ ਹੈ। ਹਸਪਤਾਲ ਤੇ ਪੁਲਿਸ ਪ੍ਰਸ਼ਾਸਨ ਦੋਵੇਂ ਹੀ ਉਸ ਦੀ ਭਾਲ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਉਰਫ ਤਾਰੀ ਬਠਿੰਡਾ ਦੀ ਇੱਕ ਜੇਲ੍ਹ ‘ਚ ਬੰਦ ਸੀ ਤੇ ਉਸ ਨੂੰ ਐੱਨ. ਡੀ. ਸੀ. ਸੀ. ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ ਅਤੇ ਇਸ ਲਈ ਅਹਿਤਿਆਤ ਦੇ ਤੌਰ ‘ਤੇ ਉਸ ਦਾ ਕੋਰੋਨਾ ਟੈਸਟ ਕਰਵਾਉਣ ਲਈ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਰਿਪੋਰਟ ‘ਚ ਉਹ ਕੋਰੋਨਾ ਪਾਜੀਟਿਵ ਪਾਇਆ ਗਿਆ।
ਇਸ ਤੋਂ ਪਹਿਲਾਂ ਕਿ ਉਸ ਨੂੰ ਕੁਆਰੰਟਾਈਨ ਕੀਤਾ ਜਾਂਦਾ ਤੇ ਉਸ ਦਾ ਇਲਾਜ ਕੀਤਾ ਜਾਂਦਾ ਤਾਰੀ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਖਿੜਕੀ ਦਾ ਸ਼ੀਸ਼ਾ ਤੋੜ ਕੇ ਭੱਜਣ ‘ਚ ਸਫਲ ਹੋ ਗਿਆ। ਪੂਰੇ ਮਾਮਲੇ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਤੇ ਉਦੋਂ ਤੋਂ ਉਸ ਨੂੰ ਫੜਨ ਦੀ ਮੁਸ਼ੱਕਤ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਉਕਤ ਵਿਅਕਤੀ ਇੱਕ ਤਾਂ ਮੁਲਜ਼ਮ ਹੈ ਤੇ ਦੂਜਾ ਕੋਰੋਨਾ ਪਾਜੀਟਿਵ ਵੀ ਨਿਕਲਿਆ ਹੈ, ਜਿਸ ਕਰਕੇ ਲੋਕਾਂ ਲਈ ਉਹ ਖਤਰਾ ਬਣ ਚੁੱਕਾ ਹੈ। ਹੁਣ ਉਹ ਜਿਹੜੇ ਵਿਅਕਤੀਆਂ ਦੇ ਸੰਪਰਕ ‘ਚ ਆਏਗਾ ਉਨ੍ਹਾਂ ਦੇ ਪਾਜੀਟਿਵ ਹੋਣ ਦੀ ਸੰਭਾਵਨਾ ਵੀ ਵਧ ਸਕਦੀਹੈ। ਦੱਸ ਦੇਈਏ ਕਿ ਪੰਜਾਬ ‘ਚ ਕੋਰੋਨਾ ਦੇ ਕੇਸ ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਸਾਹਮਣੇ ਆ ਰਹੇ ਹਨ ਤੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਤੇ ਅਜਿਹੇ ‘ਚ ਕੋਰੋਨਾ ਪਾਜੀਟਿਵ ਵਿਅਕਤੀ ਦਾ ਖੁੱਲ੍ਹੇਆਮ ਘੁੰਮਣਾ ਬਹੁਤ ਖਤਰਨਾਕ ਹੈ।