Sangat pilgrims for : ਹੋਲੇ ਮਹੱਲੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਹੋਏ ਸੰਗਤਾਂ ਦੀ ਪਿਕਅੱਪ-207 ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਘਟਨਾ ‘ਚ ਕਾਫੀ ਸ਼ਰਧਾਲੂਆਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਪਰ ਗਨੀਮਤ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਗੱਡੀ ‘ਚ ਲਗਭਗ 25 ਸ਼ਰਧਾਲੂ ਸਵਾਰ ਸਨ ਤੇ ਉਕਤ ਗੱਡੀ ਫਤਿਹਗੜ੍ਹ ਚੂੜੀਆਂ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਾ ਰਹੀ ਸੀ। ਹਾਦਸਾ ਸੁਲਤਾਨਪੁਰ ਲੋਧੀ ਤੋਂ ਡੱਲਾ ਰੋਡ ‘ਤੇ ਜਾਂਦੇ ਸਮੇਂ ਵਾਪਰਿਆ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਡੱਲਾ ਸਾਹਿਬ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਸੰਗਤਾਂ ਨੇ ਜਾਣਾ ਸੀ ਪਰ ਰਸਤੇ ‘ਚ ਹੀ ਉਨ੍ਹਾਂ ਦੀ ਗੱਡੀ ਪਲਟ ਗਈ। ਜ਼ਖਮੀਆਂ ਨੂੰ ਇਲਾਜ਼ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਭਰਤੀ ਕਰਵਾਇਆ ਗਿਆ। ਮੌਕੇ ‘ਤੇ ਮੌਜੂਦ ਡਾ. ਜਤਿੰਦਰ ਸਿੰਘ ਤੇ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਜ਼ਖ਼ਮੀਆਂ ਵਿਚ ਵਧੇਰੇ ਔਰਤਾਂ ਅਤੇ ਬੱਚੇ ਹਨ |
ਜ਼ਖ਼ਮੀ ਯਾਤਰੀਆਂ ਵਿਚ ਕਾਜਲ, ਰਜਵੰਤ ਕੌਰ, ਹਰਸ਼, ਸਾਹਿਬ ਕੌਰ, ਨੀਤੂ, ਪ੍ਰੀਤਮ ਕੌਰ, ਕੁਲਦੀਪ ਸਿੰਘ, ਅਵਤਾਰ ਸਿੰਘ, ਸਿਮਰਜੀਤ ਕੌਰ ਰੀਤੂ ਪ੍ਰੀਤਮ ਕੌਰ ਕੁਲਦੀਪ ਸਿੰਘ ਅਵਤਾਰ ਸਿੰਘ ਸਿਮਰਜੀਤ ਕੌਰ, ਨਰੋਤਮ ਕੁਮਾਰ, ਮੁਕੇਸ਼ ਕੁਮਾਰ, ਕਮਲਜੀਤ ਕੌਰ, ਸੰਦੀਪ ਕੌਰ, ਜਸਵੰਤ ਸਿੰਘ, ਅਰਸ਼ਪ੍ਰੀਤ, ਸੁਵਿੰਦਰ ਕੌਰ ਤੇ ਹਿਮਾਂਸ਼ੂ ਆਦਿ ਸ਼ਾਮਿਲ ਹਨ | ਵਧੇਰੇ ਯਾਤਰੀ ਫਤਿਹਗੜ੍ਹ ਚੂੜੀਆਂ ਤੇ ਕੁਝ ਕੁ ਸੁਜਾਨਪੁਰ ਪਠਾਨਕੋਟ ਦੇ ਰਹਿਣ ਵਾਲੇ ਹਨ। ਸਿਵਲ ਹਸਪਤਾਲ ਮੌਕੇ ‘ਤੇ ਪੁੱਜੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾ. ਚੰਦਰ ਮੋਹਨ ਨੇ ਜ਼ਖ਼ਮੀਆਂ ਲਈ ਦਵਾਈਆਂ ਆਦਿ ਦਾ ਖਰਚਾ ਯੂਨੀਅਨ ਵਲੋਂ ਦੇਣ ਦਾ ਐਲਾਨ ਕੀਤਾ |