FSSAI issues new : ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ (ਐੱਫ.ਐੱਸ.ਐੱਸ.ਏ.ਆਈ.) ਨੇ ਬੋਤਲਬੰਦ ਪਾਣੀ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਣ ਬੋਤਲ ਬੰਦ ਜਾਂ ਮਿਨਰਲ ਵਾਟਰ ਬਣਾਉਣ ਵਾਲੇ ਨਿਰਮਾਤਾਵਾਂ ਲਈ ਲਾਇਸੈਂਸ ਹਾਸਲ ਕਰਨਾ ਜਾਂ ਰਜਿਸਟਰ ਕਰਵਾਉਣਾ ਲਾਜ਼ਮੀ ਹੋਵੇਗਾ। ਇਹ ਦਿਸ਼ਾ-ਨਿਰਦੇਸ਼ ਸਾਰੇ ਸੂਬਿਆਂ ‘ਤੇ 1 ਅਪ੍ਰੈਲ 2021 ਤੋਂ ਲਾਗੂ ਹੋ ਜਾਣਗੇ। ਲਾਇਸੈਂਸ ਲੈਣ ਤੋਂ ਬਾਅਦ ਹੀ ਨਿਰਮਾਤਾ ਉਹ ਬੋਤਲਬੰਦ ਜਾਂ ਮਿਨਰਲ ਵਾਟਰ ਵੇਚ ਸਕਣਗੇ।
FSSAI ਨੇ ਦੱਸਿਆ ਕਿ ਬਹੁਤ ਸਾਰੀਆਂ ਕੰਪਨੀਆਂ ਅਜਿਹੀਆਂ ਹਨ ਜੋ ਐੱਫ. ਐੱਸ. ਐੱਸ. ਏ. ਆਈ. ਦਾ ਲਾਇਸੈਂਸ ਲੈਣ ਲਈ ਤਾਂ ਕੋਸ਼ਿਸ਼ ਕਰ ਰਹੀਆਂ ਹਨ ਪਰ ਉਨ੍ਹਾਂ ਕੋਲ BIS ਮਾਰਕ ਨਹੀਂ ਹੈ। ਇਸੇ ਲਈ FSSAI ਵੱਲੋਂ ਲਾਇਸੈਂਸ ਦੀ ਮਨਜ਼ੂਰੀ ਲੈਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਸਾਰੇ ਫੂਡ ਬਿਜ਼ਨੈੱਸ ਆਪ੍ਰੇਟਰਾਂ ਲਈ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਾਇਸੈਂਸ ਨੂੰ ਰਜਿਸਟਰ ਕਰਾਉਣਾ ਬਹੁਤ ਜ਼ਰੂਰੀ ਹੈ। ਰੈਗੂਲੇਟਰ ਨੇ ਕਿਹਾ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ (ਸੇਲਜ਼ ਤੇ ਪਾਬੰਦੀਆਂ ਅਤੇ ਪਾਬੰਦੀਆਂ) ਰੈਗੂਲੇਸ਼ਨਜ਼, 2011 ਦੇ ਤਹਿਤ, ਕੋਈ ਵੀ ਵਿਅਕਤੀ ਬੀ.ਆਈ.ਐਸ. ਪ੍ਰਮਾਣੀਕਰਣ ਦੇ ਨਿਸ਼ਾਨ ਦੇ ਬਾਅਦ ਹੀ ਬੋਤਲਬੰਦ ਪੀਣ ਵਾਲਾ ਪਾਣੀ ਜਾਂ ਖਣਿਜ ਪਾਣੀ ਵੇਚ ਸਕਦਾ ਹੈ।
ਬੋਤਲਾਂ ‘ਚ ਮਿਲਾਵਟੀ ਪਾਣੀ ਮਿਲਾ ਕੇ ਮਿਨਰਲ ਵਾਟਰ ਦੇ ਤੌਰ ‘ਤੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸੇ ਦੇ ਮੱਦੇਨਜ਼ਰ ਸਖਤ ਨੋਟਿਸ ਲੈਂਦਿਆਂ FSSAI ਵੱਲੋਂ ਇਹ ਫੈਸਲਾ ਲਿਆ ਗਿਆ ਹੈ ਤੇ ਨਿਰਮਤਾਵਾਂ ਲਈ BIS ਲਾਇਸੈਂਸ ਹਾਸਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।