Case registered against : ਬੀਤੇ ਦਿਨੀਂ ਮਲੋਟ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ ‘ਤੇ ਕਿਸਾਨ ਆਗੂਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਅਰੁਣ ਨਾਰੰਗ ਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਾਜੇਸ਼ ਪਠੇਲਾ ਗੋਰਾ ਮਲੋਟ ਵਿੱਚ ਪ੍ਰੈੱਸ ਕਾਨਫਰੰਸ ਕਰਨ ਪਹੁੰਚੇ ਸਨ, ਜਿਥੇ ਕਿਸਾਨਾਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ। ਕਿਸਾਨਾਂ ਨੇ ਹਮਲਾ ਕਰਕੇ ਜਿਥੇ ਭਾਜਪਾ ਆਗੂਆਂ ਨੂੰ ਕੁੱਟਿਆ ਉੱਥੇ ਵਿਧਾਇਕ ਅਰੁਣ ਨਾਰੰਗ ਦੇ ਸਾਰੇ ਕੱਪੜੇ ਪਾੜ ਕਿ ਉਸ ਨੂੰ ਨੰਗਾ ਕਰ ਦਿੱਤਾ। ਪੁਲਿਸ ਨੇ ਬੜੀ ਮੁਸ਼ਕਲ ਨਾਲ ਵਿਧਾਇਕ ਨੂੰ ਇੱਕ ਦੁਕਾਨ ਦੇ ਅੰਦਰ ਵਾੜ ਕਿ ਸ਼ਟਰ ਸੁੱਟ ਕੇ ਬਚਾਇਆ। ਪੁਲਿਸ ਨੇ 7 ਕਿਸਾਨਾਂ ‘ਤੇ F.I.R. ਕੀਤੀ ਦਰਜ ਕਰ ਲਈ ਹੈ ਤੇ ਇਰਾਦਾ-ਏ-ਕਤਲ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਸ ਤੋਂ ਇਲਾਵਾ 250-300 ਅਣਪਛਾਤਿਆਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਲਖਨਪਾਲ ਲੱਖਾ ਆਲਮਵਾਲਾ ‘ਤੇ ਵੀ ਕੇਸ ਦਰਜ ਕੀਤਾ ਗਿਆ ਹੈ। BKU ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ, ਨਿਰਮਲ ਸਿੰਘ ਜੱਸੇਆਣਾ, ਨਾਨਕ ਸਿੰਘ ਫਕਰਸਰ, ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ, ਅਵਤਾਰ ਸਿੰਘ ਫਕਰਸਰ ‘ਤੇ ਕੇਸ ਦਰਜ ਕੀਤੇ ਗਏ ਹਨ। ਇਹ FIR ਆਈ. ਪੀ.ਸੀ. ਦੀ ਧਾਰਾ 307/353/186/332/506/148/149 ਤਹਿਤ ਮਲੋਟ ‘ਚ ਦਰਜ ਕੀਤੀ ਗਈ ਹੈ।
ਦੱਸ ਦੇਈਏ ਕਿ ਜਿਵੇਂ ਹੀ ਭਾਜਪਾ ਆਗੂ ਆਪਣੀ ਗੱਡੀ ਮਲੋਟ ਦੇ ਭਾਜਪਾ ਦਫ਼ਤਰ ਕੋਲ ਪਹੁੰਚੇ, ਵੱਡੀ ਗਿਣਤੀ ਵਿੱਚ ਕਿਸਾਨ ਉਥੇ ਪਹੁੰਚ ਗਏ ਅਤੇ ਭਾਜਪਾ ਆਗੂਆਂ ਨਾਲ ਕੁੱਟਮਾਰ ਕੀਤੀ ਤੇ ਵਿਧਾਇਕ ਦੇ ਪੂਰੇ ਕੱਪੜੇ ਪਾੜ ਉਸ ਨੂੰ ਨੰਗਾ ਕਰ ਦਿੱਤਾ। ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾ ਕਿ ਉਨ੍ਹਾਂ ਵਿਰੁੱਧ ਨਾਅਰੇਬਾਜ਼ੀ ਕੀਤੀ। ਕੁਝ ਕਿਸਾਨਾਂ ਨੇ ਕਾਲੇ ਤੇਲ ਵਰਗਾ ਕੋਈ ਤਰਲ ਪਦਾਰਥ ਵੀ ਭਾਜਪਾ ਆਗੂਆਂ ਉਪਰ ਸੁੱਟਿਆ, ਜਿਹੜਾ ਉਨ੍ਹਾਂ ਦੇ ਮੂੰਹ ‘ਤੇ ਤਾਂ ਨਹੀਂ ਲੱਗਾ ਪਰ ਗੱਡੀ ਅਤੇ ਕੱਪੜਿਆਂ ਉਪਰ ਪੈ ਗਿਆ।