Bhai Lal Singh’s : ਇਕ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ, ਲਾਲ ਸਿੰਘ ਨਾਂ ਦਾ ਇਕ ਸਿੱਖ ਢਾਲ ਲੈਕੇ ਹਾਜਿਰ ਹੋਇਆ। ਉਸਨੇ ਇਹ ਢਾਲ ਬਨਾਉਣ ਵਿੱਚ ਬਹੁਤ ਸਮਾਂ ਲਗਾਇਆ ਸੀ ਅਤੇ ਇਸ ਢਾਲ ਨੂੰ ਬਿਨ੍ਹਣਾ ਲਗਭਗ ਅਸੰਭਵ ਸੀ। ਇਹ ਢਾਲ ਨਾ ਸਿਰਫ ਮਜ਼ਬੂਤ ਸੀ ਬਲਕਿ ਇਹ ਬਹੁਤ ਹਲਕਾ ਵੀ ਸੀ। ਦਰਬਾਰ ਵਿਚ ਹਰ ਕਿਸੇ ਨੇ ਢਾਲ ਦੀ ਸ਼ਲਾਘਾ ਕੀਤੀ ਅਤੇ ਗੁਰੂ ਸਾਹਿਬ ਨੇ ਵੀ ਢਾਲ ਦੇਖ ਆਪਣੀ ਖੁਸ਼ੀ ਪ੍ਰਗਟ ਕੀਤੀ। ਭਾਈ ਲਾਲ ਸਿੰਘ ਬਹੁਤ ਚੰਗੇ ਸਿੱਖ ਸਨ ਪਰ ਜਦੋਂ ਬਹੁਤ ਸਾਰੇ ਲੋਕਾਂ ਨੇ ਉਸ ਦੀ ਢਾਲ ਅਤੇ ਕਾਰੀਗਰੀ ਦੀ ਪ੍ਰਸੰਸਾ ਕੀਤੀ ਤਾਂ ਉਸ ਅੰਦਰ ਹਉਮੈ (ਹੰਕਾਰ) ਪੈਦਾ ਹੋ ਗਈ ਅਤੇ ਉਸਨੇ ਸੰਗਤ ਵਿਚ ਇਹ ਐਲਾਨ ਕੀਤਾ ਗਿਆ ਕਿ ਬੰਦੂਕ ਦੀ ਗੋਲੀ ਵੀ ਇਸ ਢਾਲ ਨੂੰ ਨਹੀ ਬਿੰਨ੍ਹ ਸਕਦੀ, ਜਿਉਂ ਹੀ ਉਸ ਨੇ ਇਹ ਕਿਹਾ ਤਾਂ ਗੁਰੂ ਸਾਹਿਬ ਨੇ ਉਸਨੂੰ ਕਿਹਾ ਕਿ ਉਹ ਕੱਲ ਇਸ ਢਾਲ ਦੀ ਪਰਖ ਕਰਨਗੇ। ਭਾਈ ਲਾਲ ਸਿੰਘ ਨੂੰ ਅਜੇ ਵੀ ਆਪਣੀ ਗ਼ਲਤੀ ਦਾ ਅਹਿਸਾਸ ਨਹੀਂ ਹੋਇਆ ਅਤੇ ਇਹ ਕਹਿੰਦੇ ਹੋਏ ਕਿ ਕੋਈ ਗੋਲੀ ਇਹ ਢਾਲ ਨਹੀਂ ਪਾਰ ਕਰ ਸਕਦੀ ਚੁਣੌਤੀ ਨੂੰ ਸਵੀਕਾਰ ਕਰ ਲਿਆ।
ਪਰ ਜਿਵੇਂ ਹੀ ਉਹ ਗੁਰੂ ਸਾਹਿਬ ਦੇ ਦਰਬਾਰ ਵਿਚੋਂ ਨਿਕਲਿਆ, ਉਸਨੂੰ ਇਹ ਅਹਿਸਾਸ ਹੋ ਗਿਆ ਕਿ ਗੁਰੂ ਸਾਹਿਬ ਨੂੰ ਚੁਣੌਤੀ ਦੇ, ਉਸਨੇ ਇੱਕ ਵੱਡੀ ਗ਼ਲਤੀ ਕਰ ਲਈ ਹੈ। ਉਸਨੇ ਆਪਣੇ ਆਪ ਨੂੰ ਕਿਹਾ ਕਿ ਗੁਰੂ ਸਾਹਿਬ ਇੱਕ ਜਾਣੇ-ਪਛਾਣੇ ਸੂਰਬੀਰ ਯੋਧੇ ਹਨ ਅਤੇ ਇਸਦੇ ਸਿਖਰ ‘ਤੇ ਉਹ ਸਤਿਗੁਰੂ ਵੀ ਹਨ. ਉਹਨਾਂ ਨੂੰ ਇਸ ਢਾਲ ਨੂੰ ਛੇਦਣ ਤੋ ਕੌਣ ਰੋਕ ਸਕਦਾ ਹੈ? ਉਸਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ ਅਤੇ ਦੁਖੀ ਮਨ ਨਾਲ ਓਹ ਆਪਣੇ ਘਰ ਆ ਗਿਆ. ਉਸਨੂੰ ਸੰਗਤ ਨੂੰ ਚੁਣੋਤੀ ਦੇਣ ਦਾ ਬੜਾ ਦੁਖ ਲਗਿਆ ਅਤੇ ਬਹੁਤ ਪਛਤਾਵਾ ਹੋਇਆ, ਪਰ ਓਹ ਅਜੇ ਵੀ ਇਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਉਸਦੀ ਲਾਜ ਰੱਖ ਲੈਣ ਅਤੇ ਕੋਈ ਵੀ ਇਸ ਢਾਲ ਨੂੰ ਨਾਂ ਬਿਨ੍ਹ ਸਕੇ। ਉਸਨੇ ਆਪਣੇ ਗੁਰਸਿੱਖ ਸਾਥੀਆਂ ਨੂੰ ਇਸ ਬਾਰੇ ਦਸਿਆ ਅਤੇ ਓਹਨਾਂ ਨੂੰ ਪੁੱਛਿਆ ਕਿ ਹੁਣ ਮੈਨੂੰ ਕਿ ਕਰਨਾ ਚਾਹਿਦਾ ਹੈ ? ਓਹ੍ਨਾ ਕਿਹਾ ਕਿ ਗੁਰੂ ਸਾਹਿਬ ਸਮਰਥ ਹਨ ਅਤੇ ਓਹ ਢਾਲ ਨੂੰ ਬਿਨ੍ਹ ਸਕਦੇ ਹਨ। ਉਨ੍ਹਾਂ ਗੁਰਸਿਖਾਂ ਨੇ ਲਾਲ ਸਿੰਘ ਨੂੰ ਕਿਹਾ ਕਿ ਜੇ ਤੂੰ ਆਪਣਾ ਮਾਣ ਕਾਇਮ ਰਖਣਾ ਚਾਹੁਦਾ ਹੈ ਤਾਂ ਇਹਦਾ ਸਿਰਫ ਇਕੋ ਹੱਲ ਹੈ ਕਿ ਤੁਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਕਿ ਓਹ ਥੋਡਾ ਮਾਨ ਸਨਮਾਨ ਬਚਾਏ ਰਖਣ।
ਭਾਈ ਲਾਲ ਸਿੰਘ ਨੇ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਅਤੇ ਆਪਣੇ ਸਾਥੀਆਂ ਨਾਲ ਮਿਲਕੇ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕੀਤੀ ਕਿ ਮੇਰੀ ਲਾਜ ਅਤੇ ਮਾਨ ਸਨਮਾਨ ਬਣਾਈ ਰਖਿਓ। ਭਾਈ ਲਾਲ ਸਿੰਘ ਨੇ ਸਾਰੀ ਰਾਤ ਜਾਗਦੇ ਹੋਏ ਅਤੇ ਬਾਣੀ ਪੜਦੇ ਹੋਇ ਬਿਤਾਈ। ਅਗਲੇ ਦਿਨ ਓਹ ਦਰਬਾਰ ਵਿਚ ਬੜੀ ਨਿਮਰਤਾ ਸਹਿਤ ਹਾਜਿਰ ਹੋਇਆ। ਅੱਜ ਓਹਦੇ ਵਿਚ ਕਲ ਵਾਲੀ ਹੋਉਮੇ ਨਹੀ ਸੀ। ਕੀਰਤਨ ਦੇ ਭੋਗ ਪਿਛੋਂ, ਗੁਰੂ ਸਾਹਿਬ ਨੇ ਲਾਲ ਸਿੰਘ ਨੂੰ ਢਾਲ ਦੀ ਪਰਖ ਕਰਵਾਉਣ ਲਈ ਤਿਆਰ ਹੋਣ ਲਈ ਕਿਹਾ ਪਰ ਅੱਜ ਲਾਲ ਸਿੰਘ ਨੇ ਕੱਲ ਵਾਂਗੂ ਚੁਣੋਤੀ ਨਹੀ ਸਵੀਕਾਰੀ ਅਤੇ ਹੌਲੀ ਜੇਹੀ ਸਿਰ ਹਿਲਾ ਹਾਂ ਕਰ ਦਿੱਤੀ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਭਾਈ ਆਲਮ ਸਿੰਘ ਜੀ ਨੂੰ ਢਾਲ ਪਰਖਣ ਦਾ ਹੁਕੁਮ ਕੀਤਾ। ਲਾਲ ਸਿੰਘ ਆਪਣੀ ਢਾਲ ਲੈ ਕੇ ਨਿਸ਼ਾਨੇ ਤੇ ਖੜਾ ਹੋ ਗਿਆ ਅਤੇ ਵਾਹਿਗੁਰੂ ਦਾ ਸਿਮਰਨ ਸ਼ੁਰੂ ਕਰ ਦਿੱਤਾ। ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲੀ ਚਲਾਈ ਪਰ ਨਿਸ਼ਾਨਾ ਚੁੱਕ ਗਿਆ ਅਤੇ ਢਾਲ ਨੂੰ ਨਹੀ ਲੱਗਾ। ਗੁਰੂ ਸਾਹਿਬ ਜੀ ਨੇ ਹਲਕਾ ਜਿਹਾ ਹਸਦੇ ਹੋਏ ਬੰਦੂਕ ਆਪਣੇ ਹੱਥ ਵਿਚ ਫੜ ਲਈ ਅਤੇ ਢਾਲ ਤੇ ਨਿਸ਼ਾਨਾ ਟਿਕਾ ਲਿਆ। ਗੁਰੂ ਸਾਹਿਬ ਜੀ ਨਿਸ਼ਾਨਾ ਬਿਨ੍ਹ ਕੇ ਥੋੜਾ ਸਮਾਂ ਖੜੇ ਰਹੇ ਪਰ ਗੋਲੀ ਨਹੀ ਚਲਾਈ। ਕੁਛ ਸਮੇ ਬਾਅਦ ਓਹਨਾਂ ਨੇ ਆਪਣਾ ਨਿਸ਼ਾਨਾ ਹਟਾ ਲਿਆ ਅਤੇ ਭਾਈ ਲਾਲ ਸਿੰਘ ਨੂੰ ਪੁੱਛਿਆ ਕਿ ਓਹ ਸਾਰੀ ਰਾਤ ਕਿ ਕਰ ਰਿਹਾ ਸੀ ? ਭਾਈ ਲਾਲ ਸਿੰਘ ਦੇ ਨੇਤਰਾਂ ਵਿੱਚ ਅਥਰੂ ਭਰ ਆਏ ਅਤੇ ਉਹ ਆਪਣੀ ਢਾਲ ਪਰੇ ਸਿੱਟ ਗੁਰੂ ਜੀ ਦੇ ਚਰਨ ਕਮਲਾਂ ਤੇ ਡਿੱਗ ਪਿਆ ਅਤੇ ਓਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਗੁਰੂ ਸਾਹਿਬ ਨੇ ਭਾਈ ਲਾਲ ਸਿੰਘ ਨੂ ਥਾਪੜਾ ਦਿੰਦੇ ਹੋਏ ਕਿਹਾ ਕਿ ਇਸ ਢਾਲ ਨੂੰ ਓਦੋ ਤਕ ਕੋਈ ਨਹੀਂ ਬਿਨ੍ਹ ਸਕਦਾ ਜਦੋਂ ਤਕ ਇਹਦੀ ਰੱਖਿਆ ਆਪ ਵਾਹਿਗੁਰੂ ਅਤੇ ਸਾਰੇ ਗੁਰੂ ਸਾਹਿਬਾਨ ਖੁਦ ਹਾਜ਼ਰ ਰਹਿ ਕੇ ਕਰ ਰਹੇ ਹਨ। ਗੁਰੂ ਸਾਹਿਬ ਜੀ ਨੇ ਭਾਈ ਲਾਲ ਸਿੰਘ ਜੀ ਨੂੰ ਅੱਗੇ ਤੋਂ ਕਦੇ ਵਿਚ ਹੋਉਮੇ ਵਿੱਚ ਨਾਂ ਬੋਲਣ ਲਈ ਹੁਕਮ ਕੀਤਾ।