Attack on bjp candidate ashok dinda : ਮੰਗਲਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਭਾਜਪਾ ਉਮੀਦਵਾਰ ਅਸ਼ੋਕ ਡਿੰਡਾ ‘ਤੇ ਹਮਲਾ ਹੋਇਆ ਹੈ। ਸਾਬਕਾ ਭਾਰਤੀ ਟੀਮ ਦੇ ਕ੍ਰਿਕਟਰ ਅਸ਼ੋਕ ਡਿੰਡਾ ਪੂਰਬੀ ਮਿਦਨਾਪੁਰ ਦੀ ਮਯੋਨਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਇਸ ਹਮਲੇ ਵਿੱਚ ਅਸ਼ੋਕ ਡਿੰਡਾ ਦੀ ਪਿੱਠ ਵਿੱਚ ਸੱਟ ਲੱਗੀ ਹੈ। ਇਹ ਦੋਸ਼ ਲਾਇਆ ਗਿਆ ਹੈ ਕਿ ਪੰਜਾਹ ਤੋਂ ਵੱਧ ਟੀਐਮਸੀ ਸਮਰਥਕਾਂ ਨੇ ਮੋਯਨਾ ਬਾਜ਼ਾਰ ਨੇੜੇ ਅਸ਼ੋਕ ਡਿੰਡਾ ਦੀ ਕਾਰ ਨੂੰ ਘੇਰ ਲਿਆ ਸੀ। ਇਸ ਸਮੇਂ ਦੌਰਾਨ ਉਸ ਦੀ ਕਾਰ ‘ਤੇ ਪੱਥਰਬਾਜ਼ੀ ਕੀਤੀ ਗਈ। ਇਸ ਘਟਨਾ ਵਿੱਚ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ।
ਪੱਛਮੀ ਬੰਗਾਲ ਦੇ ਦੂਜੇ ਪੜਾਅ ‘ਚ ਵੀਰਵਾਰ ਨੂੰ 30 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਣ ਜਾ ਰਹੀ ਹੈ। ਇਸ ਦੌਰਾਨ 171 ਉਮੀਦਵਾਰਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ, ਜਿਸ ਵਿੱਚ 19 ਔਰਤਾਂ ਸ਼ਾਮਿਲ ਹਨ। ਬੰਗਾਲ ਵਿੱਚ ਕੁੱਲ ਅੱਠ ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਭਾਰਤੀ ਜਨਤਾ ਪਾਰਟੀ ਅਤੇ ਰਾਜ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਦੂਜੇ ਪੜਾਅ ਦੀਆਂ ਸਾਰੀਆਂ 30 ਸੀਟਾਂ ਲਈ ਉਮੀਦਵਾਰ ਖੜ੍ਹੇ ਕੀਤੇ ਹਨ।