Global gender gap report india 2021 : ਜਦੋਂ ਵਰਲਡ ਇਕਨਾਮਿਕ ਫੋਰਮ ਦੁਆਰਾ ਜਾਰੀ ਕੀਤੀ ਗਲੋਬਲ ਲਿੰਗ ਅਨੁਪਾਤ ਰਿਪੋਰਟ 2021 ਵਿੱਚ ਭਾਰਤ ਪਿੱਛੇ ਰਹਿ ਗਿਆ ਹੈ ਤਾਂ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੰਘ ਪਰਿਵਾਰ ‘ਤੇ ਵੱਡਾ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਇਸ ਖ਼ਬਰ ਨੂੰ ਟਵੀਟ ਕਰਦਿਆਂ ਕਿਹਾ, “ਸੰਘ ਦੀ ਮਾਨਸਿਕਤਾ ਦੇ ਅਨੁਸਾਰ ਕੇਂਦਰ ਸਰਕਾਰ ਔਰਤਾਂ ਨੂੰ ਅਯੋਗ ਕਰਨ ਵਿੱਚ ਲੱਗੀ ਹੋਈ ਹੈ। ਇਹ ਭਾਰਤ ਲਈ ਬਹੁਤ ਖਤਰਨਾਕ ਹੈ।”
ਗਲੋਬਲ ਲਿੰਗ ਭੇਦਭਾਵ ਅਨੁਪਾਤ ਰਿਪੋਰਟ 2021 ਵਿੱਚ, ਭਾਰਤ 156 ਦੇਸ਼ਾਂ ਦੀ ਸੂਚੀ ਵਿੱਚ 28 ਸਥਾਨ ਹੇਠਾਂ ਖਿਸਕ ਕੇ 140 ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਇਸ ਰਿਪੋਰਟ ਦੇ ਅਨੁਸਾਰ, ਭਾਰਤ ਦੱਖਣੀ ਏਸ਼ੀਆ ਵਿੱਚ ਤੀਜਾ ਸਭ ਤੋਂ ਬੁਰਾ ਪ੍ਰਦਰਸ਼ਨ ਕਰਨ ਵਾਲਾ ਦੇਸ਼ ਬਣ ਗਿਆ ਹੈ। ਪਿੱਛਲੇ ਸਾਲ, 2020 ਵਿੱਚ ਭਾਰਤ 153 ਦੇਸ਼ਾਂ ਦੀ ਸੂਚੀ ਵਿੱਚ 112 ਵੇਂ ਨੰਬਰ ‘ਤੇ ਸੀ।