PM Modi offers prayers: ਬੰਗਾਲ ਅਤੇ ਅਸਾਮ ਤੋਂ ਇਲਾਵਾ ਤਾਮਿਲਨਾਡੂ, ਕੇਰਲਾ ਅਤੇ ਪੁਡੂਚੇਰੀ ਵਿੱਚ ਵੀ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਅਤੇ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਚੋਣ ਪ੍ਰਚਾਰ ਵਿੱਚ ਜੁਟੀਆਂ ਹੋਈਆਂ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਤਾਮਿਲਨਾਡੂ ਅਤੇ ਕੇਰਲ ਵਿੱਚ ਚੋਣ ਪ੍ਰਚਾਰ ਕਰਨਗੇ । ਪੀਐਮ ਮੋਦੀ ਵੀਰਵਾਰ ਦੇਰ ਸ਼ਾਮ ਤਾਮਿਲਨਾਡੂ ਪਹੁੰਚੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬੰਗਾਲ ਅਤੇ ਅਸਾਮ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਫਿਰ ਦੱਖਣੀ ਭਾਰਤ ਲਈ ਰਵਾਨਾ ਹੋ ਗਏ । ਪੀਐਮ ਮੋਦੀ ਦਾ ਸ਼ੁੱਕਰਵਾਰ ਨੂੰ ਬਹੁਤ ਵਿਅਸਤ ਪ੍ਰੋਗਰਾਮ ਹੈ ਅਤੇ ਉਹ 4 ਚੋਣ ਰੈਲੀਆਂ ਨੂੰ ਸੰਬੋਧਿਤ ਕਰਨਗੇ।
ਦਰਅਸਲ, ਤਾਮਿਲਨਾਡੂ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਦੁਰੈ ਦੇ ਪ੍ਰਸਿੱਧ ਮੀਨਾਕਸ਼ੀ ਮੰਦਿਰ ਵਿੱਚ ਪੂਜਾ ਅਰਚਨਾ ਕੀਤੀ। ਰਵਾਇਤੀ ਪਹਿਰਾਵੇ ਵਿੱਚ ਪ੍ਰਧਾਨ ਮੰਤਰੀ ਮੀਨਾਕਸ਼ੀ ਸੁੰਦਰੇਸ਼ਵਰ ਮੰਦਰ ਪਹੁੰਚੇ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।
ਦੱਸ ਦੇਈਏ ਕਿ ਪ੍ਰਧਾਨਮੰਤਰੀ ਮੋਦੀ ਸ਼ੁੱਕਰਵਾਰ ਨੂੰ ਮਦੁਰੈ ਵਿੱਚ ਇੱਕ ਚੋਣ ਜਨਤਕ ਸਭਾ ਨੂੰ ਸੰਬੋਧਿਤ ਕਰਨਗੇ, ਜਿਸ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਈਕੇ ਪਲਾਨੀਸਵਾਮੀ ਸਣੇ ਹੋਰ ਆਗੂ ਮੌਜੂਦ ਰਹਿਣਗੇ। ਮਦੁਰੈ ਵਿੱਚ ਇੱਕ ਜਨਤਕ ਮੀਟਿੰਗ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕੇਰਲਾ ਜਾਣਗੇ ਅਤੇ ਉੱਥੇ ਉਹ ਪਠਾਨਮਿੱਥੇਟਾ ਵਿੱਚ ਇੱਕ ਜਨਤਕ ਮੀਟਿੰਗ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸ਼ਾਮ 4:15 ਵਜੇ ਕੰਨਿਆਕੁਮਾਰੀ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ। ਕੰਨਿਆਕੁਮਾਰੀ ਵਿੱਚ ਜਨ ਸਭਾ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਫਿਰ ਕੇਰਲਾ ਜਾਣਗੇ ਅਤੇ ਉੱਥੇ ਉਹ ਸ਼ਾਮ 6.15 ਵਜੇ ਤਿਰੂਵਨੰਤਪੁਰਮ ਵਿੱਚ ਇੱਕ ਜਨਸਭਾ ਨੂੰ ਸੰਬੋਧਿਤ ਕਰਨਗੇ।
ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ