Gippy grewal new movie: ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਬਣੇ ਹੋਏ ਹਨ। ਅਕਸਰ ਗਿੱਪੀ ਗਰੇਵਾਲ ਆਪਣੀ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ, ਜੋ ਫੈਨਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਹੁਣ ਗਿੱਪੀ ਗਰੇਵਾਲ ਦੇ ਫੈਨਜ਼ ਲਈ ਚੰਗੀ ਖ਼ਬਰ ਇਹ ਹੈ ਕਿ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਆਉਣ ਵਾਲੀ ਫਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਅਰਦਾਸ, ਅਰਦਾਸ ਕਰਾਂ ਮੂਵੀ ਤੋਂ ਬਾਅਦ ਉਨ੍ਹਾਂ ਨੇ ਆਪਣੀ ਨਵੀਂ ਮੂਵੀ SHAVA NI GIRDHARI LAL ਨੂੰ ਲੈ ਕੇ ਅਨਾਊਂਸਮੈਂਟ ਕਰ ਦਿੱਤੀ ਹੈ ਜੋ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਫੈਨਜ਼ ਨਾਲ ਸਾਂਝੀ ਕੀਤੀ ਹੈ।
ਲੇਕਿਨ ਇਹ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਗਿੱਪੀ ਗਰੇਵਾਲ ਇਸ ਫ਼ਿਲਮ ਵਿੱਚ ਅਦਾਕਾਰੀ ਦਾ ਜਲਵਾ ਦਿਖਾਉਂਦੇ ਵੀ ਨਜ਼ਰ ਆਉਣਗੇ ਜਾਂ ਸਿਰਫ਼ ਉਹ ਇਸ ਮੂਵੀ ਨੂੰ ਡਾਇਰੈਕਟ ਕਰਨਗੇ।
ਲੇਕਿਨ ਸੂਤਰਾਂ ਦੀ ਮੰਨੀਏ ਤਾਂ ਗਿੱਪੀ ਗਰੇਵਾਲ ਇਸ ਫ਼ਿਲਮ ਵਿੱਚ ਅਦਾਕਾਰੀ ਦਾ ਜਲਵਾ ਕਿਤੇ ਨਾ ਕਿਤੇ ਸ਼ਾਇਦ ਦਿਖਾਉਂਦੇ ਨਜ਼ਰ ਆ ਸਕਦੇ ਹਨ। ਲੇਕਿਨ ਅਜੇ ਇਸ ਤੇ ਕਿਸੇ ਤਰ੍ਹਾਂ ਦਾ ਵੀ ਉਨ੍ਹਾਂ ਦੇ ਸਪਸ਼ਟੀਕਰਨ ਨਹੀਂ ਦਿੱਤਾ। ਗਿੱਪੀ ਗਰੇਵਾਲ ਦੇ ਫੈਨਜ਼ ਇਹ ਖ਼ਬਰ ਸੁਣ ਕੇ ਕਾਫ਼ੀ ਖ਼ੁਸ਼ ਤਾਂ ਜ਼ਰੂਰ ਹੋਣਗੇ।