ਝਾਂਸੀ ਦੀ ਰਾਣੀ ਲਕਸ਼ਮੀ ਬਾਈ ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ‘ਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 29 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ। ਇਤਿਹਾਸ ਵਿੱਚ 4 ਅਪ੍ਰੈਲ ਦਾ ਦਿਨ ਯੁੱਧ ਦੀਆਂ 2 ਵੱਡੀ ਘਟਨਾਵਾਂ ਨਾਲ ਜੁੜਿਆ ਹੈ।
1858 ਵਿੱਚ ਅੱਜ ਦੇ ਦਿਨ ਅੰਗਰੇਜ਼ੀ ਫੌਜ ਖਿਲਾਫ ਭਿਆਨਕ ਸੰਘਰਸ਼ ਤੋਂ ਬਾਅਦ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਨੂੰ ਝਾਂਸੀ ਨੂੰ ਛੱਡਣਾ ਪਿਆ ਸੀ। ਇਸ ਤੋਂ ਬਾਅਦ ਲਕਸ਼ਮੀ ਬਾਈ ਝਾਂਸੀ ਤੋਂ ਨਿਕਲ ਕੇ ਕਲਪੀ ਪਹੁੰਚੀਆਂ ਅਤੇ ਫਿਰ ਗਵਾਲੀਅਰ ਰਵਾਨਾ ਹੋਈ। ਇਸ ਤੋਂ ਇਲਾਵਾ ਦੂਜੇ ਵਿਸ਼ਵ ਯੁੱਧ ਦਾ ਨਿਰਣਾਇਕ ਮੋੜ ਕਿਹਾ ਜਾਣ ਵਾਲਾ ‘ਦ ਬੈਟਲ ਆਫ ਕੋਹਿਮਾ’ 1944 ਨੂੰ ਅੱਜ ਹੀ ਦੇ ਦਿਨ ਸ਼ੁਰੂ ਹੋਇਆ ਸੀ ਜਿਸਨੇ ਏਸ਼ੀਆ ਵੱਲ ਵਧਦੇ ਜਾਪਾਨ ਦੇ ਕਦਮਾਂ ਨੂੰ ਰੋਕ ਦਿੱਤਾ ਸੀ।