ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ ਅਤੇ ਇਹ ਘਟਨਾ ਇਤਿਹਾਸ ‘ਚ ਵੀ ਦਰਜ ਹੋ ਗਈ ਹੈ। ਇਸਦੇ ਕਹਿਰ ਨਾਲ ਦੁਨੀਆਂ ਭਰ ਵਿੱਚ ਹਜਾਰਾਂ ਲੋਕਾਂ ਦੀ ਜਾਨ ਚੱਲੀ ਗਈ ਅਤੇ ਲੱਖਾਂ ਲੋਕ ਇਸ ਇਨਫੈਕਸ਼ਨ ਦੇ ਸ਼ਿਕਾਰ ਹੋਏ ਹਨ। ਅੱਜ ਦੇ ਦਿਨ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੇ ਕਰੋੜਾਂ ਦੇਸ਼ਵਾਸੀਆਂ ਨੇ ਦੀਵੇ ਅਤੇ ਮੋਮਬੱਤੀਆਂ ਅਤੇ ਮੋਬਾਈਲ ਫੋਨ ਦੀ ਫਲੈਸ਼ ਲਾਈਟ ਜਲਾ ਕੇ ਕੋਰੋਨਾ ਵਾਇਰਸ ਦੇ ਖਿਲਾਫ ਜੰਗ ‘ਚ ਏਕਤਾ ਦਾ ਸੰਦੇਸ਼ ਦਿੱਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ 5 ਅਪ੍ਰੈਲ ਨੂੰ ਰਾਤ 9 ਵਜੇ 9 ਮਿੰਟ ਲਈ ਆਪਣੇ ਘਰਾਂ ਦੇ ਬਾਹਰ ਰੋਸ਼ਨੀ ਕਰੇ ਅਤੇ ਦੇਸ਼ ਵਾਸੀਆਂ ਨੇ ਇਸ ਵਾਇਰਸ ਦੇ ਖਿਲਾਫ ਜੰਗ ‘ਚ ਏਕਤਾ ਦਾ ਸੰਦੇਸ਼ ਦਿੱਤਾ ਸੀ।