Sujata Mandal Khan says : ਪੱਛਮੀ ਬੰਗਾਲ ਵਿੱਚ ਅੱਜ ਯਾਨੀ ਕਿ ਮੰਗਲਵਾਰ ਨੂੰ ਤੀਜੇ ਪੜਾਅ ਲਈ ਵੋਟਿੰਗ ਹੋ ਰਹੀ ਹੈ । ਬੰਗਾਲ ਵਿੱਚ ਅੱਜ ਕੁੱਲ 31 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਵੋਟਿੰਗ ਸ਼ੁਰੂ ਹੁੰਦੇ ਹੀ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਵਿੱਚ ਦੋਸ਼ਾਂ ਅਤੇ ਵਿਰੋਧਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਹੁਣ ਆਰਮਬਾਗ ਤੋਂ ਟੀਐਮਸੀ ਉਮੀਦਵਾਰ ਸੁਜਾਤਾ ਮੰਡਲ ਖਾਨ ਨੇ ਕਿਹਾ ਕਿ ਕਈ ਥਾਵਾਂ ’ਤੇ ਸਥਿਤੀ ਠੀਕ ਹੈ। ਪਰ ਸਥਿਤੀ ਉੱਥੇ ਸਹੀ ਨਹੀਂ ਹੈ ਜਿੱਥੇ ਅਸੀਂ ਮਜ਼ਬੂਤ ਹਾਂ। ਬੂਥ ਨੰਬਰ 45 ‘ਤੇ ਲੋਕਾਂ ਨੇ ਟੀਐਮਸੀ ਨੂੰ ਵੋਟ ਦਿੱਤੀ ਪਰ ਵੋਟ ਬੀਜੇਪੀ ਨੂੰ ਜਾ ਰਹੀ ਹੈ। ਸਾਡੇ ਵਰਕਰਾਂ ਨੂੰ ਅਰੰਡੀ- II ਵਿੱਚ ਕੁੱਟਿਆ ਗਿਆ ਹੈ। ਕੇਂਦਰੀ ਤਾਕਤਾਂ ਵੀ ਨਿਰਪੱਖ ਨਹੀਂ ਹਨ। ਉਹ ਲੋਕਾਂ ਨੂੰ ਭਾਜਪਾ ਨੂੰ ਵੋਟ ਦੇਣ ਲਈ ਕਹਿ ਰਹੇ ਹਨ।
ਦੱਸ ਦੇਈਏ ਕਿ ਮੰਗਲਵਾਰ ਸਵੇਰੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਕਈ ਜਗ੍ਹਾ EVM ਵਿੱਚ ਗੜਬੜੀ ਤੇ ਲੋਕਾਂ ਨੂੰ ਪੋਲਿੰਗ ਬੂਥਾਂ ‘ਤੇ ਨਾ ਜਾਣ ਦਾ ਦੋਸ਼ ਲਗਾਇਆ ਹੈ । ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਵਰਕਰਾਂ ਨੇ ਰਾਏਡੀ ਵਿਧਾਨ ਸਭਾ ਵਿੱਚ ਉਨ੍ਹਾਂ ਦੇ ਪੋਸਟਰ ਪਾੜੇ ਹਨ । ਇਸ ਤੋਂ ਇਲਾਵਾ, ਬੰਗਾਲ ਵਿੱਚ ਵੋਟਿੰਗ ਦੇ ਮੱਦੇਨਜ਼ਰ ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਵਰਕਰ ਰੈਦੀਗੀ ਦੇ ਬੂਥ ਨੰਬਰ 189 ਵਿੱਚ ਦਾਖਲ ਹੋਏ ਹਨ ਅਤੇ ਵੋਟਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ।
ਇਹ ਵੀ ਦੇਖੋ : ਬੀਬੀ ਜਗੀਰ ਕੌਰ ਨੇ ਭੁਲੱਥ ‘ਚ ਗਰਜ ਕੇ ਗਿਣਵਾਏ ਅਕਾਲੀਆਂ ਦੇ ਕੰਮ ਤੇ ਕੈਪਟਨ ਦੀਆਂ ਨਕਾਮੀਆਂ