The tornado also : ਪੰਜਾਬ ‘ਚ ਬੀਤੀ ਰਾਤ ਕਾਫੀ ਤੇਜ਼ ਤੂਫ਼ਾਨ ਆਇਆ ਜਿਥੇ ਵੱਖ-ਵੱਖ ਹਿੱਸਿਆਂ ‘ਚ ਕਾਫੀ ਨੁਕਸਾਨ ਹੋਇਆ ਉਥੇ ਜਿਸ ਦਾ ਅਸਰ ਆਨੰਦਪੁਰ ਸਾਹਿਬ ਵਿਖੇ ਵੀ ਦੇਖਣ ਨੂੰ ਮਿਲਿਆ। ਤੇਜ਼ ਹਵਾਵਾਂ ਕਾਰਨ ਉਥੇ ਕਾਫੀ ਦਰੱਖਤ ਟੁੱਟ ਕੇ ਹੇਠਾਂ ਡਿੱਗ ਗਏ ਅਤੇ ਉਹ ਨਿਗਰਾਨ ਚੌਕੀ ‘ਤੇ ਡਿੱਗ ਗਏ ਜਿਸ ਕਾਰਨ ਕਾਫੀ ਨੁਕਸਾਨ ਹੋਇਆ।ਇਸ ਤੋਂ ਇਲਾਵਾ ਬੈਰੀਗੇਟਾਂ ਵੀ ਟੁੱਟ ਗਏ।
ਬੀਤੇ ਦਿਨੀਂ ਚੱਲੇ ਤੇਜ਼ ਝੱਖੜ ਕਾਰਣ ਕਿਸਾਨਾਂ ਦੇ ਚਿਹਰਿਆਂ ‘ਤੇ ਨਿਰਾਸ਼ਾ ਛਾ ਗਈ ਹੈ ਕਿਉਂਕਿ ਪੁੱਤਾਂ ਵਾਗ ਪਾਲੀ ਕਣਕ ਦੀ ਫ਼ਸਲ ਪੱਕਣੇ ਤਿਆਰ ਖੜ੍ਹੀ ਹੈ ਅਤੇ ਕੁੱਝ ਦਿਨਾਂ ਤੱਕ ਕਣਕ ਦੀ ਕਟਾਈ ਸ਼ੁਰੂ ਹੋ ਵਾਲੀ ਹੈ । ਕਿਸਾਨਾਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਰਕੇ ਫ਼ਸਲ ਖੇਤਾਂ ‘ਚ ਵਿਛੀ ਪਈ ਹੈ ਅਤੇ ਕੱਲ ਮੁੜ ਚੱਲੇ ਤੇਜ਼ ਝੱਖੜ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ । ਦੱਸਣਯੋਗ ਹੈ ਕਿ ਤੇਜ਼ ਝੱਖੜ ਕਾਰਣ ਫ਼ਸਲਾਂ ਖੇਤਾਂ ‘ਚ ਵਿਛ ਗਈਆਂ ਅਤੇ ਕੁੱਝ ਸਮੇਂ ਬਾਅਦ ਹਲਕੀ ਬਾਰਸ਼ ਵੀ ਹੋਣ ਲੱਗ ਪਈ ਅਤੇ ਇਕੇ ਦਮ ਚਾਰ ਚੁਫੇਰੇ ਹਨੇਰਾ ਛਾ ਗਿਆ । ਮੀਂਹ ਅਤੇ ਤੇਜ਼ ਹਨ੍ਹੇਰੀ ਆਉਣ ਨਾਲ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ । ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਵਿਖੇ ਤੇਜ਼ ਤੂਫ਼ਾਨ ਨਾਲ ਬਾਰਸ਼ ਪੈਣ ਦੀ ਖਬਰ ਮਿਲੀ ਸੀ, ਜਿਸ ਨਾਲ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚਿਆ ।ਤੇਜ਼ ਹਨ੍ਹੇਰੀ ਨੇ ਦਰਖ਼ਤ ਪੁੱਟ ਸੁੱਟੇ , ਜਿਸ ਕਾਰਨ ਇਸ ਇਲਾਕੇ ਵਿਚ ਬਿਜਲੀ ਸਪਲਾਈ ਠੱਪ ਹੋ ਗਈ ਹੈ ।
ਪੰਜਾਬ ਵਿੱਚ ਤੂਫਾਨ ਕਾਰਨ ਵੱਡੀ ਗਿਣਤੀ ਵਿੱਚ ਦਰੱਖਤ ਸੜਕਾਂ ‘ਤੇ ਡਿੱਗ ਪਏ ਅਤੇ ਆਵਾਜਾਈ ਠੱਪ ਹੋ ਗਈ। ਨਾਲ ਹੀ ਕਈ ਥਾਵਾਂ ‘ਤੇ ਬਿਜਲੀ ਸਪਲਾਈ ਠੱਪ ਹੋ ਗਈ। ਇਸ ਨਾਲ ਫਸਲਾਂ ਦਾ ਨੁਕਸਾਨ ਵੀ ਹੋਇਆ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ 12 ਅਪਰੈਲ ਤੱਕ ਬੱਦਲਵਾਈ ਰਹੇਗੀ। ਕਿਸਾਨਾਂ ਨੇ ਕਿਹਾ ਕਿ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਸਰਕਾਰੀ ਖਰੀਦ ਵਿੱਚ ਇਸ ਵਾਰ ਸਰਕਾਰ ਨੇ ਕਣਕ ਦੀ ਨਮੀ ਨੂੰ 14 ਤੋਂ ਘਟਾ ਕੇ 12 ਕਰ ਦਿੱਤਾ ਹੈ, ਪਰ ਅਜਿਹੇ ਮੌਸਮ ਵਿੱਚ ਕਣਕ ਵਿੱਚ ਨਮੀ ਜ਼ਿਆਦਾ ਰਹੇਗੀ।