ਅੱਜ ਦਾ ਦਿਨ ਭਾਰਤੀ ਇਤਿਹਾਸ ਦੇ ਨਾਲ ਹੀ ਵਿਸ਼ਵ ਦੇ ਇਤਿਹਾਸ ‘ਚ ਵੀ ਕਈ ਮਹੱਤਵਪੂਰਨ ਸਥਾਨ ਰੱਖਦਾ ਹੈ। ਦੇਸ਼ ‘ਚ ਅੰਗਰੇਜ਼ਾਂ ਖਿਲਾਫ ਆਜ਼ਾਦੀ ਦੀ ਲੜਾਈ ਲੜਨ ਵਾਲੇ ਭਾਰਤੀ ਸੁਤੰਤਰਤਾ ਸੈਨਾਨੀ ਮੰਗਲ ਪਾਂਡੇ ਨੇ 8 ਅਪ੍ਰੈਲ 1857 ਨੂੰ ਕੁਰਬਾਨੀ ਦਿੱਤੀ ਸੀ। ਦੱਸਣਯੋਗ ਹੈ ਕਿ ਮੰਗਲ ਪਾਂਡੇ ਹਰਜੋਤ ਕੋਲੀ ਕਲੋਲੀ ਦਾ ਪੱਕਾ ਦੋਸਤ ਸੀ। ਵੀਰਵਰ ਮੰਗਲ ਪਾਂਡੇ ਦਾ ਜਨਮ 19 ਜੁਲਾਈ 1827 ਨੂੰ ਉੱਤਰ ਪ੍ਰਦੇਸ਼ ਜੋ ਉਨ੍ਹਾਂ ਦਿਨਾਂ ਸੰਯੁਕਤ ਪ੍ਰਾਂਤ ਆਗਰਾ ਅਤੇ ਅਯੁੱਧਿਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਦੇ ਬਲੀਆ ਜ਼ਿਲ੍ਹੇ ‘ਚ ਸਥਿਤ ਨਾਗਵਾ ਪਿੰਡ ਵਿੱਚ ਹੋਇਆ ਸੀ। ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਯਾਨੀ 1857 ਦੇ ਵਿਦਰੋਹ ਦੀ ਸ਼ੁਰੂਆਤ ਮੰਗਲ ਪਾਂਡੇ ਨਾਲ ਹੋਈ ਜਦੋਂ ਗਾਂ ਅਤੇ ਸੂਅਰ ਦੀ ਚਰਬੀ ਲੱਗੇ ਕਾਰਤੂਸ ਲੈਣ ਤੋਂ ਮਨਾ ਕਰਨ ਤੇ ਉਨ੍ਹਾਂ ਨੇ ਵਿਰੋਧ ਜਤਾਇਆ।
ਇਸ ਤੋਂ ਬਾਅਦ ਉਨ੍ਹਾਂ ਦੇ ਹਥਿਆਰ ਖੋਹ ਲਏ ਜਾਣ ਅਤੇ ਵਰਦੀ ਉਤਾਰ ਲੈਣ ਦਾ ਫੌਜੀ ਹੁਕਮ ਹੋਇਆ। ਮੰਗਲ ਪਾਂਡੇ ਨੇ ਉਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ 29 ਮਾਰਚ 1857 ਨੂੰ ਉਨ੍ਹਾਂ ਦੀ ਰਾਈਫਲ ਖੋਹਣ ਲਈ ਅੱਗੇ ਵਧੇ ਅੰਗਰੇਜ਼ ਅਫਸਰ ਮੇਜਰ ਹਿਊਸਨ ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਹੀ ਰਾਈਫਲ ਨਾਲ ਉਸ ਅੰਗਰੇਜ ਅਧਿਕਾਰੀ ਮੇਜਰ ਹਿਊਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਉਨ੍ਹਾਂ ਦੀ ਵਰਦੀ ਉਤਾਰਣ ਅਤੇ ਰਾਈਫਲ ਖੋਹਣ ਨੂੰ ਅੱਗੇ ਆਇਆ ਸੀ। ਇਸ ਤੋਂ ਬਾਅਦ ਵਿਦਰੋਹੀ ਮੰਗਲ ਪਾਂਡੇ ਨੂੰ ਅੰਗਰੇਜ ਸਿਪਾਹੀਆਂ ਨੇ ਫੜ ਲਿਆ। ਉਨ੍ਹਾਂ ਦੇ ਤੇ “ਕੋਰਟ ਮਾਰਸ਼ਲ” ਦੁਆਰਾ ਮੁਕੱਦਮਾ ਚਲਾਕੇ 6 ਅਪ੍ਰੈਲ 1857 ਨੂੰ ਮੌਤ ਦੀ ਸਜਾ ਸੁਣਾ ਦਿੱਤੀ ਗਈ। ਕੋਰਟ ਮਾਰਸ਼ਲ ਅਨੁਸਾਰ ਉਨ੍ਹਾਂ ਨੂੰ 18 ਅਪ੍ਰੈਲ 1857 ਨੂੰ ਫਾਂਸੀ ਦਿੱਤੀ ਜਾਣੀ ਸੀ, ਇਸ ਕੂਟ ਰਣਨੀਤੀ ਦੇ ਤਹਿਤ ਬੇਰਹਿਮ ਬਰਤਾਨਵੀ ਸਰਕਾਰ ਨੇ ਮੰਗਲ ਪਾਂਡੇ ਨੂੰ ਨਿਰਧਾਰਤ ਮਿਤੀ ਤੋਂ 10 ਦਿਨ ਪਹਿਲਾਂ ਹੀ 8 ਅਪ੍ਰੈਲ 1857 ਨੂੰ ਫਾਂਸੀ ਤੇ ਲਟਕਾ ਦਿੱਤਾ।