Himachal pradesh municipal corporation election : ਉਤਰਾਖੰਡ ਤੋਂ ਬਾਅਦ ਹੁਣ ਇੱਕ ਹੋਰ ਪਹਾੜੀ ਰਾਜ ਦੇ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਲਈ ਖਤਰੇ ਦੀ ਘੰਟੀ ਵੱਜ ਗਈ ਹੈ। ਰਾਜ ਵਿੱਚ ਡੇਢ ਸਾਲ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਇੱਕ ਹੋਰ ਝੱਟਕਾ ਲੱਗਿਆ ਹੈ। ਦਰਅਸਲ ਨਗਰ ਨਿਗਮ ਦੀਆਂ ਚੋਣਾਂ ਵਿੱਚ BJP ਸਿਰਫ ਦੋ ਸੀਟਾਂ ਹੀ ਜਿੱਤ ਸਕੀ ਹੈ। ਹਿਮਾਚਲ ਵਿੱਚ ਪੰਜ ਨਗਰ ਨਿਗਮ ਹਨ, ਜਿਨ੍ਹਾਂ ਵਿੱਚੋਂ 4 ‘ਤੇ ਕੱਲ੍ਹ ਵੋਟਾਂ ਪਈਆਂ ਸਨ। ਜਦਕਿ ਸ਼ਿਮਲਾ ਨਗਰ ਨਿਗਮ ਦੀ ਚੋਣ ਮਈ ਵਿੱਚ ਹੋਵੇਗੀ।
ਸੱਤਾਧਾਰੀ ਭਾਜਪਾ ਮੰਡੀ ਅਤੇ ਧਰਮਸ਼ਾਲਾ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਜਦਕਿ ਪਾਲਮਪੁਰ ਅਤੇ ਸੋਲਨ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਕਾਂਗਰਸ ਨੇ ਸੋਲਨ ਅਤੇ ਪਾਲਮਪੁਰ ਕਾਰਪੋਰੇਸ਼ਨ ਦੀਆਂ ਚੋਣਾਂ ਵੱਡੇ ਫਰਕ ਨਾਲ ਜਿੱਤੀਆਂ ਹਨ, ਜਦੋਂਕਿ ਭਾਜਪਾ ਨੇ ਮੰਡੀ ਅਤੇ ਧਰਮਸ਼ਾਲਾ ਵਿੱਚ ਜਿੱਤ ਹਾਸਿਲ ਕੀਤੀ ਹੈ। ਭਾਜਪਾ ਦੇ ਪ੍ਰਦਰਸ਼ਨ ਤੋਂ ਬਾਅਦ ਹੁਣ ਸੀਐਮ ਜੈਰਾਮ ਠਾਕੁਰ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। ਖਾਸ ਗੱਲ ਇਹ ਹੈ ਕਿ ਪਾਲਮਪੁਰ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਾਂਤਾ ਕੁਮਾਰ ਦਾ ਗੜ੍ਹ ਹੈ, ਫਿਰ ਵੀ ਭਾਜਪਾ ਪਾਲਮਪੁਰ ਕਾਰਪੋਰੇਸ਼ਨ ਚੋਣਾਂ ਬੁਰੀ ਤਰ੍ਹਾਂ ਹਾਰ ਗਈ ਹੈ। ਇਸ ਦੇ ਨਾਲ ਹੀ, ਸੋਲਨ ਹਿਮਾਚਲ ਪ੍ਰਦੇਸ਼ ਭਾਜਪਾ ਦੇ ਸਾਬਕਾ ਪ੍ਰਧਾਨ ਰਾਜੀਵ ਬਿੰਦਲ ਦਾ ਘਰ ਹੈ, ਪਰ ਉਥੇ ਵੀ ਭਾਜਪਾ ਦੀ ਕਰਾਰੀ ਹਾਰ ਹੋਈ ਹੈ।
ਇਹ ਵੀ ਦੇਖੋ : ਪ੍ਰਾਈਵੇਟ ਸਕੂਲਾਂ ਤੇ ਸਰਕਾਰ ਦੀ ਲੁੱਟ ਦੇ ਖਿਲਾਫ ਇਕੱਠੇ ਹੋਏ ਮਾਪੇ, ਕਰ ਦਿੱਤਾ ਵੱਡਾ ਐਲਾਨ