Galv Wardach curses the channels : ਪੰਜਾਬੀ ਮੀਡੀਆ ਦੇ ਕੁਝ ਚੈਨਲਾਂ ਵੱਲੋਂ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ‘ਤੇ ਪੰਜਾਬੀ ਗਾਇਕ ਗਲਵ ਵੜੈਚ ਨੇ ਫਟਕਾਰ ਲਾਈ ਹੈ ਅਤੇ ਕਿਹਾ ਕਿ ਪੰਜਾਬੀ ਮੀਡੀਆ ਚੱਲ ਵੱਸਿਆ ਹੈ। ਉਨ੍ਹਾਂ ਆਪਣੀ ਪੋਸਟ ਵਿਚ ਕਿਹਾ ਕਿ ਪੰਜਾਬੀ ਮੀਡੀਆ ਦੇ 8-10 ਵੈੱਬ ਚੈਨਲਾਂ ਵਿੱਚੋਂ ਤਿੰਨ-ਚਾਰ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਜ਼ੋਰ ਕਿਸਾਨ ਮੋਰਚੇ ਨੂੰ ਫੇਲ ਕਰਨ ‘ਤੇ ਲੱਗਿਆ ਹੋਇਆ ਹੈ। ਕਿਉਂਕਿ ਇਨ੍ਹਾਂ ਚੈਨਲਾਂ ਨੂੰ ਰੀਚ ਆਉਣ ‘ਤੇ ਹੀ ਪੈਸੇ ਬਣਦੇ ਹਨ। ਬਾਕੀ ਹੁਣ ਪੰਜਾਬ ਸਰਕਾਰ ਨੇ ਵੈੱਬ ਨਿਊਜ਼ ਵੀ ਐਡ ਦੇਣੀ ਸ਼ੁਰੂ ਕਰ ਦੇਣੀ ਹੈ ਤਾਂ ਸਮਝੋ ਜਿੰਨੇ ਐਡ ਦਿੱਤੀ ਤੋਤਾ ਉਹਦੀ ਹੀ ਬੋਲੀ ਬੋਲੂ। ਰੱਬ ਰਾਖਾ ਕਿਸਾਨ ਮਜ਼ਦੂਰ ਦਾ।
























