Pathankot bird flu : ਪਠਾਨਕੋਟ ਵਿੱਚ ਬਰਡ ਫਲੂ ਨੇ ਦਸਤਕ ਦੇ ਦਿੱਤੀ ਹੈ। ਪਿੰਡ ਛਤਵਾਲ ਤੋਂ 1 ਕਿਲੋਮੀਟਰ ਦੂਰ ਬਰਡ ਫਲੂ ਦੇ ਕੇਸ ਆਉਣ ਨਾਲ 2 ਪੋਲਟਰੀ ਫਾਰਮਾਂ ਦੀਆਂ ਸੈਂਕੜੇ ਮੁਰਗੀਆਂ ਨੂੰ ਨਸ਼ਟ ਕੀਤਾ ਗਿਆ। ਪਿੰਡ ਛਤਵਾਲ ਦੇ 1 ਕਿ. ਮੀ. ਏਰੀਆ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਅਧਿਕਾਰੀਆਂ ਦੁਆਰਾ ਨਿਗਰਾਨੀ ਕਰਨ ਲਈ ਡਿਊਟੀ ਲਗਾ ਦਿੱਤੀਆਂ ਗਈਆਂ ਹਨ ਤੇ 120 ਪੰਛੀਆਂ ਨੂੰ ਮਾਰਨ ਦੇ ਹੁਕਮ ਦਿੱਤੇ ਗਏ ਹਨ।
ਪੰਜਾਬ-ਹਿਮਾਚਲ ਅਤੇ ਜੰਮੂ-ਕਸ਼ਮੀਰ ਰਾਜਾਂ ਨੂੰ ਜੋੜਨ ਵਾਲੇ ਪਠਾਨਕੋਟ ‘ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਨਾਲ ਸਨਸਨੀ ਫੈਲ ਗਈ ਹੈ। ਪਿਛਲੇ ਮਹੀਨੇ ਲਏ ਗਏ ਸੈਂਪਲਾਂ ‘ਚ 5 ਮੁਰਗੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇੰਫੈਕਟਿਡ ਮਿਲੀਆਂ ਮੁਰਗੀਆਂ ਵਾਲੇ 2 ਪੋਲਟਰੀ ਫਾਰਮ ਦੀਆਂ ਸੈਂਕੜੇ ਮੁਰਗੀਆਂ ਨੂੰ ਨਸ਼ਟ ਕਰਵਾ ਦਿੱਤਾ ਗਿਆ ਹੈ। ਤੇ ਪੋਲਟਰੀ ਫਾਰਮਾਂ ਵਿੱਚ ਦਵਾਈਆਂ ਦਾ ਛਿੜਕਾਅ ਕਰਵਾਇਆ ਗਿਆ ਤੇ ਇਲਾਕੇ ਦੋ ਲੋਕਾਂ ਨੂੰ ਪੋਲਟਰੀ ਫਾਰਮ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪੱਤਰ ਜਾਰੀ ਕਰਕੇ ਪੁਲਿਸ, ਪਸ਼ੂ ਪਾਲਣ ਵਿਭਾਗ, ਨਗਰ ਨਿਗਮ, ਸਿਹਤ ਵਿਭਾਗ, ਨਾਪਤੋਲ ਵਿਭਾਗ ਅਤੇ ਹੋਰ ਦਫਤਰਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ।
ਛਤਵਾਲ ਦੇ ਪਸ਼ੂ ਹਸਪਤਾਲ ਵਿੱਚ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਪਿਛਲੇ ਕੁਝ ਦਿਨਾਂ ਵਿੱਚ, ਜਿੱਥੇ ਇਨ੍ਹਾਂ ਪੋਲਟਰੀ ਫਾਰਮਾਂ ਤੋਂ ਮੁਰਗੀ ਸਪਲਾਈ ਕੀਤੀ ਗਈ ਹੈ। ਪਿੰਡ ਛਤਵਾਲ ਨੇ ਇਕ ਕਿਲੋਮੀਟਰ ਰਕਬੇ ਨੂੰ ਲਾਗ ਵਾਲਾ ਜ਼ੋਨ ਘੋਸ਼ਿਤ ਕੀਤਾ, 10 ਕਿ.ਮੀ. ਖੇਤਰ ਨੂੰ ਨਿਗਰਾਨੀ ਖੇਤਰ ਵਜੋਂ ਘੋਸ਼ਿਤ ਕਰ ਦਿੱਤਾ ਹੈ।