Honda City hits : ਪੰਜਾਬ ਦੇ ਮੋਹਾਲੀ ਜ਼ਿਲ੍ਹੇ ‘ਚ ਇੱਕ ਵਾਰ ਫਿਰ ਤੇਜ਼ ਰਫਤਾਰ ਨਾਲ ਨੇ ਕਹਿਰ ਢਾਹ ਦਿੱਤਾ ਹੈ। ਸੈਕਟਰ -70 ਲਾਈਟ ਪੁਆਇੰਟ ਵਿਖੇ ਬਿਜਲੀ ਗਰਿੱਡ ਨੇੜੇ ਸ਼ਨੀਵਾਰ ਸਵੇਰੇ ਇੱਕ ਤੇਜ਼ ਰਫਤਾਰ ਹੌਂਡਾ ਸਿਟੀ ਨੇ ਇੱਕ ਦੇ ਬਾਅਦ ਇੱਕ ਤਿੰਨ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇੱਕ ਕਾਰ, ਆਟੋ, ਐਕਟਿਵਾ ਹੋਂਡਾ ਸਿਟੀ ਦੀ ਪਕੜ ਵਿਚ ਆ ਗਈ। ਇਸ ਹਾਦਸੇ ਵਿੱਚ ਐਕਟਿਵਾ ਸਵਾਰ ਜੋੜਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਥੇ ਹੀ ਆਟੋ ਚਾਲਕ ਦੀ ਮੌਤ ਹੋ ਗਈ।
ਹਾਦਸੇ ਸਮੇਂ ਸਾਰੇ ਵਾਹਨ ਲਾਈਟ ਪੁਆਇੰਟ ‘ਤੇ ਗ੍ਰੀਨ ਲਾਈਟ ਦਾ ਇੰਤਜ਼ਾਰ ਕਰ ਰਹੇ ਸਨ। ਹੌਂਡਾ ਸਿਟੀ ਵਿੱਚ ਤਿੰਨ ਲੜਕੇ ਸਨ, ਜੋ ਟੱਕਰ ਮਾਰ ਕੇ ਕਾਰ ਛੱਡ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ। ਪਰ ਹੌਂਡਾ ਸਿਟੀ ਚਲਾ ਰਿਹਾ ਇਹ ਨੌਜਵਾਨ ਨਾਬਾਲਿਗ ਸੀ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਮਟੌਰ ਥਾਣੇ ਦੇ ਐਸਐਚਓ ਅਸ਼ੋਕ ਕੁਮਾਰ ਮੌਕੇ ‘ਤੇ ਪਹੁੰਚ ਗਏ। ਜਾਂਚ ਵਿਚ ਇਹ ਸਾਹਮਣੇ ਆਇਆ ਕਿ ਹੌਂਡਾ ਸਿਟੀ ਇਕ ਨਾਬਾਲਗ ਡਰਾਈਵਰ ਦੁਆਰਾ ਚਲਾਇਆ ਜਾ ਰਿਹਾ ਸੀ, ਪਰ ਇਸ ‘ਤੇ L ਦਾ ਸਟਿੱਕਰ ਨਹੀਂ ਸੀ।
ਇਸ ਤੋਂ ਬਾਅਦ ਜਦੋਂ ਪੁਲਿਸ ਟੀਮ ਕਾਰ ਲੈ ਕੇ ਥਾਣੇ ਗਈ। ਜਦੋਂ ਕਾਰ ਥਾਣੇ ਪਹੁੰਚੀ ਤਾਂ ਇਸ ਉੱਤੇ ਐਲ ਸਟੀਕਰ ਸੀ। ਇਹ ਦੇਖ ਕੇ ਜ਼ਖਮੀਆਂ ਦੇ ਪਰਿਵਾਰਕ ਮੈਂਬਰ ਸਹਿਮ ਗਏ ਅਤੇ ਉਨ੍ਹਾਂ ਨੇ ਐਸਐਚਓ ਉੱਤੇ ਦਬਾਅ ਪਾਇਆ ਕਿ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਅਜੀਬ ਜਿਹਾ ਜਵਾਬ ਦਿੰਦੇ ਉਨ੍ਹਾਂ ਕਿਹਾ ਕਿ ਜੇ ਨਾਬਾਲਗ ਵੱਲੋਂ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਕੀ ਉਸਨੂੰ ਫਾਂਸੀ ਚੜ੍ਹਾ ਦਿੱਤਾ ਜਾਵੇ। ਇਹ ਮੇਰਾ ਕੰਮ ਹੈ, ਕੀ ਕਰਾਂ, ਕਿਵੇਂ ਕੇਸ ਚਲਾਉਣਾ ਹੈ। ਇਹ ਜਵਾਬ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦੂਜੇ ਪਾਸੇ ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਾਰ ਕਿਸ ਦੇ ਨਾਮ ਤੇ ਰਜਿਸਟਰਡ ਹੈ? ਤਦ ਪਤਾ ਲੱਗ ਜਾਵੇਗਾ ਕਿ ਕਾਰ ਕੌਣ ਚਲਾ ਰਿਹਾ ਸੀ। ਜੋ ਵੀ ਇਸ ਕੇਸ ਵਿਚ ਦੋਸ਼ੀ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।