3477 new cases : ਚੰਡੀਗੜ੍ਹ : ਪੰਜਾਬ ਵਿਚ ਕੋਵਿਡ -19 ਕਾਰਨ ਅੱਜ 52 ਮੌਤਾਂ ਹੋਈਆਂ ਤੇ ਨਾਲ ਹੀ 3477 ਨਵੇਂ ਪਾਜੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਐਸ.ਏ.ਐਸ.ਨਗਰ ਵਿੱਚ ਸਭ ਤੋਂ ਵੱਧ ਸਕਾਰਾਤਮਕ ਕੇਸ ਸਾਹਮਣੇ ਆਏ ਉਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 662 ਕੇਸ ਦਰਜ ਕੀਤੇ ਗਏ। ਜਦੋਂ ਕਿ ਲੁਧਿਆਣਾ ਵਿੱਚ 523 ਕੇਸ ਦਰਜ ਹੋਏ। ਇਸੇ ਤਰ੍ਹਾਂ ਜ਼ਿਲ੍ਹਾ ਜਲੰਧਰ ‘ਚ 366, ਪਟਿਆਲਾ ‘ਚ 264, ਬਠਿੰਡਾ 205 । ਇਸ ਵੇਲੇ ਸੂਬੇ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 27866 ਤੱਕ ਜਾ ਪੁੱਜੀ ਹੈ।
ਹੁਣ ਤੱਕ 6368902 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਅੱਜ 22586 ਸੈਂਪਲ ਇਕੱਠੇ ਕੀਤੇ ਗਏ। 360 ਮਰੀਜ਼ ਆਕਸੀਜਨ ਸਪੋਰਟ ‘ਤੇ ਹਨ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ 45 ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 7559 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਅੱਜ ਜਿਲ੍ਹਾ ਅੰਮ੍ਰਿਤਸਰ ਵਿਖੇ 8 ਹੋਈਆਂ। ਇਸੇ ਤਰ੍ਹਾਂ ਫਰੀਦਕੋਟ ਤੋਂ 2, ਫਤਿਹਗੜ੍ਹ ਸਾਹਿਬ ਤੋਂ 1, ਫਾਜ਼ਿਲਕਾ ਤੋਂ 1, ਫਿਰੋਜ਼ਪੁਰ ਤੋਂ 1, ਗੁਰਦਾਸਪੁਰ ਤੋਂ 5, ਹੁਸ਼ਿਆਰਪੁਰ ਤੋਂ 8, ਜਲੰਧਰ-5, ਕਪੂਰਥਲਾ ਤੋਂ 3, ਲੁਧਿਆਣੇ ਤੋਂ 5, ਐੱਸ. ਏ. ਐੱਸ. ਨਗਰ ਤੋਂ 1, ਮੁਕਤਸਰ ਤੋਂ 1, ਪਠਾਨਕੋਟ ਤੋਂ 2, ਪਟਿਆਲੇ ਤੋਂ 5, ਰੋਪੜ ਤੋਂ 2, ਐੱਸ. ਬੀ. ਐੱਸ. ਨਗਰ ਤੋਂ 1 ਤੇ ਤਰਨਤਾਰਨ ਤੋਂ 1 ਮਰੀਜ਼ ਦੀ ਮੌਤ ਹੋ ਗਈ।
ਸੂਬੇ ਵਿਚ ਵਧਦੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ 30 ਅਪ੍ਰੈਲ ਤੱਕ ਨਾਈਟ ਕਰਫਿਊ ਲਗਾਇਆ ਗਿਆ ਹੈ ਪਰ ਵਧਦੀ ਮੌਤ ਦਰ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕੋਰੋਨਾ ਟੀਕਾਕਰਨ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਸੂਬੇ ‘ਚ ਚੱਲ ਰਹੀ ਹੈ ਤੇ ਅਜਿਹੇ ‘ਚ ਹਰੇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਕੋਰੋਨਾ ਵੈਕਸੀਨੇਸ਼ਨ ਕਰਵਾਏ ਪਰ ਇਸ ਦੇ ਨਾਲ ਹੀ ਅਹਿਤਿਆਤ ਵਰਤਣੀ ਵੀ ਬਹੁਤ ਜ਼ਰੂਰੀ ਹੈ ਤੇ ਘਰੋਂ ਬਾਹਰ ਨਿਕਲਣ ਵਾਲੇ ਮਾਸਕ ਜ਼ਰੂਰ ਪਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਕੀਮਤੀ ਜਾਨਾਂ ਨੂੰ ਬਚਾ ਸਕੀਏ।