An example for : ਪੰਜਾਬ ਦੇ ਸੰਗਰੂਰ ਜਿਲ੍ਹੇ ਦਾ ਡੀ. ਸੀ. ਨੇ ਸਾਰਿਆਂ ਲਈ ਇੱਕ ਮਿਸਾਲ ਕਾਇਮ ਕੀਤੀ ਜਿਥੇ ਉਨ੍ਹਾਂ ਵੱਲੋਂ ਖੁਦ ਆਪਣੇ ਹੱਥਾਂ ਨਾਲ ਫਸਲ ਦੀ ਵਾਢੀ ਕੀਤੀ ਗਈ। ਇਹ ਸ਼ਖਸ ਆਪਣੇ ਨਿੱਕੇ ਬੱਚਿਆਂ ਨੂੰ ਵਾਢੀ ਕਰਨਾ ਸਿਖਾ ਕੇ ਵੱਡਾ ਸੰਦੇਸ਼ ਦੇ ਰਹੇ ਹਨ। ਇਹੀ ਨਹੀਂ ਇਸ ਤੋਂ ਇਲਾਵਾ ਡੀ. ਸੀ. ਰਾਮਵੀਰ ਗਾਵਾਂ ਦਾ ਦੁੱਧ ਵੀ ਚੋਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਆਪਣਾ ਰੋਜ਼ਾਨਾ ਆਪਣੀ ਦਫਤਰੀ ਕੰਮਕਾਜ ‘ਚ ਬਿਜ਼ੀ ਰਹਿੰਦੇ ਹਨ ਪਰ ਫਿਰ ਵੀ ਉਹ ਸਮਾਂ ਕੱਢ ਕੇ ਜਾਨਵਰਾਂ ਦੀ ਦੇਖਭਾਲ ਕਰਦੇ ਹਨ ਤੇ ਫਸਲਾਂ ਦੀ ਵਾਢੀ ਵੀ ਖੁਦ ਕਰਦੇ ਹਨ।
ਡੀ. ਸੀ. ਸੰਗਰੂਰ ਰਾਮਵੀਰ ਨੇ ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨਾ ਚਾਹੀਦਾ ਹੈ ਤੇ ਆਪਣੇ ਵਿਰਸੇ ਨਾਲ ਸਾਂਝ ਬਣਾਈ ਰੱਖਣੀ ਚਾਹੀਦੀ ਹੈ। ਹਰਿਆਣੇ ਦੇ ਝੱਜਰ ਜ਼ਿਲ੍ਹੇ ਤੋਂ ਨੌਜਵਾਨ, ਈਮਾਨਦਾਰ ਅਤੇ ਸੂਝਜਵਾਨ ਆਈ.ਏ.ਐਸ ਅਫਸਰ ਰਾਮਵੀਰ ਨੇ ਜੇ ਐਨ ਯੂ ਦਿੱਲੀ ਤੋਂ ਪੌਲੀਟਿਕਲ ਸਾਇੰਸ ਵਿਚ ਆਪਣੀ ਗ੍ਰੈਜੂਏਸ਼ਨ ਆਨਰਜ਼ ਤੇ ਐਮ.ਏ. ਅਤੇ ਸਕਿਉਰਿਟੀ ਰਿਲੇਸ਼ਨਜ਼ ਵਿਚ ਐਮ ਫਿਲ ਵੀ ਕੀਤੀ ਹੈ। ਰਾਮਵੀਰ 2009 ਬੈਚ ਦੇ ਆਈਏਐਸ ਅਧਿਕਾਰੀ ਨੇ ਜੋ ਕਿ 31-ਅਗਸਤ -2009 ਨੂੰ ਅਫਸਰ ਵਜੋਂ ਤੈਨਾਤ ਹੁੰਦੇ ਹਨ।