Rajasthan government’s big : ਰਾਜਸਥਾਨ ਸਰਕਾਰ ਨੇ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ 16 ਤੋਂ 30 ਅਪ੍ਰੈਲ ਤੱਕ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਸਾਰੇ ਸ਼ਹਿਰਾਂ ਵਿੱਚ ਰਾਤ ਦੇ ਕਰਫਿਊ ਦਾ ਐਲਾਨ ਕੀਤਾ ਹੈ।ਗਹਿਲੋਕ ਸਰਕਾਰ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਹੁਣ ਰਾਜ ‘ਚ ਦੁਕਾਨਾਂ ਅਤੇ ਬਾਜ਼ਾਰ ਸ਼ਾਮ 5 ਵਜੇ ਬੰਦ ਹੋ ਜਾਣਗੇ। ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ। ਉਥੇ ਸਰਕਾਰੀ ਆਫਿਸ ‘ਚ ਵੀ ਦੋ ਘੰਟੇ ਪਹਿਲਾਂ 4 ਵਜੇ ਬੰਦ ਹੋਣਗੇ। ਵਿਆਹਾਂ ‘ਚ ਉਮੜ ਰਹੀ ਭਾਰੀ ਭੀੜ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਵਿਆਹ ‘ਚ 50 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਸਰਕਾਰੀ ਦਫਤਰ ‘ਚ 50 ਫੀਸਦੀ ਮੁਲਾਜ਼ਮ ਹੀ ਕੰਮ ਕਰਨਗੇ ਅਤੇ 50 ਫੀਸਦੀ ਕੰਮ ਘਰ ਤੋਂ ਹੀ ਕਰ ਸਕਣਗੇ।
ਸਰਕਾਰ ਨੇ ਸੂਬੇ ‘ਚ ਕੋਵਿਡ-19 ਨੂੰ ਦੇਖਦੇ ਹੋਏ 16 ਅਪ੍ਰੈਲ ਤੋਂ 30 ਅਪ੍ਰੈਲ ਤੱਕ ਲਈ 2 ਘੰਟੇ ਦਾ ਕਰਫਿਊ ਵਧਾਉਣ ਲਈ ਹੀ ਮਹੱਤਵਪੂਰਨ ਗਾਈਡਲਾਈਨ ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਸਾਰੇ ਰਾਜਕੀ ਦਫਤਰ ਸ਼ਾਮ 4.00 ਵਜੇ ਤੱਕ ਖੁੱਲ੍ਹੇ ਰਹਿਣਗੇ। ਸਾਰੇ ਨਿੱਜੀ ਦਫਤਰ ਵੀ ਵਧਦੇ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਆਪਣੇ ਇਥੇ ਦਾ ਸਮੇਂ ਬਦਲ ਲੈਣ ਜਿਸ ਨਾਲ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ। ਅਜਿਹੀਆਂ ਫੈਕਟਰੀਆਂ ਜਿਨ੍ਹਾਂ ‘ਚ ਲਗਾਤਾਰ ਉਤਪਾਦਨ ਹੋ ਰਿਹਾ ਹੋਵੇ ਜਾਂ ਫਿਰ ਅਜਿਹੀਆਂ ਫੈਕਟਰੀਆਂ ਜਿਨ੍ਹਾਂ ‘ਚ ਰਾਤ ਦੀ ਸ਼ਿਫਟ ਚਾਲ ਹੋਵੇ। ਆਈ. ਟੀ. ਕੰਪਨੀਆਂ ਲਈ ਛੋਟ ਰਹੇਗੀ। ਉਥੇ ਮੈਡੀਕਲ ਦੀਆਂ ਦੁਕਾਨਾਂ ਤੋਂ ਇਲਾਵਾ ਜ਼ਰੂਰੀ ਤੇ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਦਫਤਰ ਖੁੱਲ੍ਹਣ ਦੀ ਇਜਾਜ਼ਤ ਹੈ। ਵਿਆਹ ਸਬੰਧੀ ਸਮਾਰੋਹ ਹੁੰਦੇ ਰਹਿਣਗੇ। ਚਕਿਤਸਾ ਸੇਵਾਵਾਂ ਨਾਲ ਸਬੰਧਤ ਦਫਤਰ, ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਏਅਰਪੋਰਟ ਤੋਂ ਆਉਣ-ਜਾਣ ਵਾਲੇ ਯਾਤਰੀਆਂ ਲਈ ਛੋਟ ਰਹੇਗੀ।