Punjab govt fails to make : ਕੋਰੋਨਾ ਸੰਕਰਮਣ ਦਾ ਗ੍ਰਾਫ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ। ਹੁਣ ਕੋਰੋਨਾ ਦੇ ਨਵੇਂ ਕੇਸਾਂ ਦੀ ਗਿਣਤੀ ਰੋਜ਼ਾਨਾ ਦੋ ਲੱਖ ਦੇ ਨੇੜੇ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਇਸ ਸਾਲ ਪਹਿਲੀ ਵਾਰ, ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਵਿੱਚ ਕੋਰੋਨਾ ਦੇ ਗ੍ਰਾਫ ‘ਚ ਹੋਏ ਵਾਧੇ ਤੋਂ ਬਾਅਦ ਹੁਣ ਵਿਰੋਧੀ ਧਿਰ ਕੈਪਟਨ ਸਰਕਾਰ ‘ਤੇ ਹਮਲਾਵਰ ਹੋ ਗਈ ਹੈ। ਵਿਰੋਧੀ ਧਿਰ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਸਰਕਰ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕੇ ਸਰਕਰ ਪੀੜਤਾਂ ਦੇ ਇਲਾਜ਼ ਲਈ ਜ਼ਰੂਰੀ ਅਤੇ ਸੁਚੱਜੇ ਪ੍ਰਬੰਧ ਕਰਨ ਵਿੱਚ ਫ਼ੇਲ ਸਾਬਿਤ ਹੋ ਰਹੀ ਹੈ, ਜਿਸ ਦੇ ਨਤੀਜੇ ਕਾਰਨ ਸੂਬੇ ਵਿੱਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕਾਫੀ ਵੱਧ ਗਈ ਹੈ। ਉਨ੍ਹਾਂ ਕਿਹਾ ਕੇ ਮਹਾਂਮਾਰੀ ਨੂੰ ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ, ਪਰ ਮਹਾਂਮਾਰੀ ਦੌਰਾਨ ਅਤਿ ਲੋੜੀਂਦੀਆਂ ਵੈਂਟੀਲੇਟਰ ਮਸ਼ੀਨਾਂ ਵੀ ਸੂਬੇ ਦੇ ਬਹੁਤ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਹੀਂ ਹਨ, ਜਿਨ੍ਹਾਂ ਨਾਲ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ।
ਕੈਪਟਨ ਸਰਕਾਰ ‘ਤੇ ਤਿੱਖਾ ਵਾਰ ਕਰਦਿਆਂ ਚੀਮਾ ਨੇ ਕਿਹਾ ਕੇ ਇਹ ਖ਼ਬਰ ਪੜ ਕੇ ਦੁੱਖ ਹੋਇਆ ਕੇ ਪੰਜਾਬ ਸਰਕਾਰ ਡਾਕਟਰੀ ਸਹੂਲਤਾਂ ਨੂੰ ਸਹੀ ਅਤੇ ਉੱਚ ਪੱਧਰੀ ਬਣਾਉਣ ਦੀ ਬਜਾਏ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਦੇਖਦਿਆਂ ਡੈਡ ਬਾਡੀ ਕਵਰ ਲੈਣ ਲਈ ਟੈਂਡਰ ਜਾਰੀ ਕਰ ਰਹੀ ਹੈ। ਚੀਮਾ ਨੇ ਕਿਹਾ ਕੇ ਅਜਿਹੇ ਟੈਂਡਰਾਂ ਤੋਂ ਸਪਸ਼ਟ ਹੈ ਕੈਪਟਨ ਸਰਕਾਰ ਵਧੀਆ ਇਲਾਜ਼ ਦੀ ਥਾਂ ਲੋਕਾਂ ਦੀ ਜਿੰਦਗੀ ਦੇ ਨਾਲ ਖਿਲਵਾੜ੍ਹ ਕਰ ਰਹੀ ਹੈ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਨੇ CM ਕੈਪਟਨ ਨੂੰ ਅਪੀਲ ਕੀਤੀ ਹੈ ਕਿ ਸੂਬੇ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੰਮ ਕਰਨ।
ਇਹ ਵੀ ਦੇਖੋ : ਜੇ ਅਜੇ ਵੀ ਤੁਸੀਂ ਸੋਚ ਰਹੇ ਹੋ Corona Vaccine ਲਗਵਾਈਏ ਕਿ ਨਹੀਂ ਤਾਂ ਇਹ ਵੀਡੀਓ ਦੇਖ ਲਓ