Priyanka gandhi vadra tweets : ਕੋਰੋਨਾ ਦੀ ਲਾਗ ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਸ਼ਮਸ਼ਾਨ ਘਾਟ ਦੀ ਸਥਿਤੀ ਕਾਫੀ ਖਰਾਬ ਹੋ ਗਈ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੈਕੁੰਠ ਧਾਮ ਅੰਤਿਮ ਸੰਸਕਾਰ ਸਥਾਨ ‘ਤੇ ਵੱਡੀ ਗਿਣਤੀ ‘ਚ ਲਾਸ਼ਾਂ ਦੇ ਢੇਰ ਲਗ ਗਏ ਗਏ, ਜਿਸ ਨੂੰ ਪ੍ਰਸ਼ਾਸਨ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਇੱਕ ਵੀਡੀਓ ਪੋਸਟ ਕਰਕੇ ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵਿੱਟਰ ‘ਤੇ ਯੋਗੀ ਆਦਿੱਤਿਆਨਾਥ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਅਤੇ ਕਿਹਾ,”ਉੱਤਰ ਪ੍ਰਦੇਸ਼ ਸਰਕਾਰ ਨੂੰ ਬੇਨਤੀ ਹੈ। ਆਪਣਾ ਸਮਾਂ,ਸਰੋਤ ਅਤੇ ਊਰਜਾ ਇਸ ਤ੍ਰਾਸਦੀ ਨੂੰ ਲੁਕਾਉਣ ਲਈ ਜਾ ਦਬਾਉਣ ਲਈ ਲਗਾਉਣਾ ਵਿਅਰਥ ਹੈ। ਮਹਾਂਮਾਰੀ ਨੂੰ ਰੋਕਣ, ਜਾਨਾਂ ਬਚਾਉਣ ਅਤੇ ਲਾਗ ਦੇ ਫੈਲਣ ਨੂੰ ਰੋਕਣ ਲਈ ਠੋਸ ਕਦਮ ਚੁੱਕੋ। ਇਹ ਸਮੇ ਦੀ ਮੰਗ ਹੈ।”
ਲਾਸ਼ਾਂ ਦੇ ਢੇਰ ਲੱਗਣ ਤੋਂ ਬਾਅਦ, ਹੁਣ ਇੱਕ ਟੀਨ ਦੇ ਸ਼ੈੱਡ ਨਾਲ ਬੈਕੁੰਠ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੇ ਹੋਰਨਾਂ ਸ਼ਹਿਰਾਂ ਦੀ ਤਰ੍ਹਾਂ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ, ਵਿੱਚ ਕੋਰੋਨਾ ਦੀ ਗਤੀ ਬਹੁਤ ਤੇਜ਼ੀ ਨਾਲ ਵਧੀ ਹੈ। ਸ਼ਮਸ਼ਾਨਘਾਟ ਅਤੇ ਕਬਰਸਤਾਨਾਂ ਵਿਖੇ ਵੀ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਅੰਕੜਿਆਂ ਅਨੁਸਾਰ, ਕੋਰੋਨਾ ਦੀ ਲਾਗ ਕਾਰਨ ਹੋਈਆਂ ਮੌਤਾਂ ਤੋਂ ਇਲਾਵਾ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਕਾਰਨ ਕਰਕੇ, ਅੰਤਮ ਸੰਸਕਾਰ ਵਾਲੀ ਥਾਂ ‘ਤੇ ਲੱਕੜ ਦੀ ਘਾਟ ਵੀ ਸ਼ੁਰੂ ਹੋ ਗਈ ਹੈ।