first indian passenger train: 16 ਅਪ੍ਰੈਲ ਦਾ ਦਿਨ ਭਾਰਤੀ ਇਤਿਹਾਸ ਲਈ ਬਹੁਤ ਅਹਿਮ ਮੰਨਿਆ ਜਾਂਦਾ ਹੈ। ਇਸ ਦਿਨ ਭਾਰਤ ਵਿੱਚ ਪਹਿਲੀ ਯਾਤਰੀ ਟ੍ਰੇਨ ਦੌੜੀ ਸੀ। ਇਹ ਟ੍ਰੇਨ ਮੁੰਬਈ ਤੋਂ ਲੈ ਕੇ ਠਾਣੇ ਤੱਕ ਚੱਲੀ ਸੀ। ਇਸਨੂੰ ਭਾਰਤੀ ਰੇਲ ਦੇ ਇਤਿਹਾਸ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਭਾਰਤ ਵਿੱਚ 16 ਅਪ੍ਰੈਲ ਨੂੰ ਭਾਰਤੀ ਰੇਲ ਟ੍ਰਾਂਸਪੋਰਟ ਦਿਨ ਮਨਾਇਆ ਜਾਂਦਾ ਹੈ। ਦੱਸਣਯੋਗ ਹੈ ਕਿ ਅੰਗਰੇਜਾਂ ਨੇ ਭਾਰਤ ਵਿੱਚ ਰੇਲ ਦਾ ਨੈੱਟਵਰਕ ਆਪਣੇ ਵਪਾਰ ਲਈ ਵਿਛਾਇਆ ਸੀ। ਕਈ ਲੋਕਾਂ ਨੂੰ ਲੱਗਦਾ ਹੈ ਕਿ ਇਹ ਟ੍ਰੇਨ ਇੱਕ ਮਾਲ ਗੱਡੀ ਸੀ ਪਰ ਹਕੀਕਤ ਇਹ ਹੈ ਕਿ ਇਹ ਇੱਕ ਪਹਿਲੀ ਯਾਤਰੀ ਟ੍ਰੇਨ ਸੀ ਅਤੇ ਇਸ ਵਿੱਚ 400 ਲੋਕਾਂ ਨੇ ਸਫਰ ਕੀਤਾ ਸੀ। 34 ਕਿਲੋਮੀਟਰ ਦਾ ਇਹ ਸਫਰ ਇਸ ਟ੍ਰੇਨ ਨੇ 1 ਘੰਟਾ ਤੇ 15 ਮਿੰਟ ਵਿੱਚ ਪੂਰਾ ਕੀਤਾ ਸੀ।