Mamata banerjee says will urge : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਅੱਜ ਇੱਕ ਵਾਰ ਫਿਰ ਬੀਜੇਪੀ ‘ਤੇ ਨਿਸ਼ਾਨਾ ਸਾਧਿਆ ਹੈ। ਨਾਦੀਆ ਦੀ ਇੱਕ ਰੈਲੀ ਵਿੱਚ ਉਨ੍ਹਾਂ ਕਿਹਾ ਕਿ ਮੈਂ ਚੋਣ ਕਮਿਸ਼ਨ ਨੂੰ ਅਪੀਲ ਕਰਾਂਗੀ ਕਿ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਉਹ ਭਾਜਪਾ ‘ਤੇ ਪ੍ਰਚਾਰ ਲਈ ਬਾਹਰੋਂ ਲੋਕ ਲਿਆਉਣ ਤੋਂ ਰੋਕ ਲਗਾਏ। ਇਸ ਦੇ ਨਾਲ ਹੀ ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨੇ ਮੈਨੂੰ ਪ੍ਰਚਾਰ ਤੋਂ ਰੋਕਣ ਲਈ ਮੇਰੇ ਪੈਰਾਂ ਨੂੰ ਨਿਸ਼ਾਨਾ ਬਣਾਇਆ, ਪਰ ਲੋਕਾਂ ਦੇ ਆਸ਼ੀਰਵਾਦ ਨਾਲ ਮੈਂ ਉਨ੍ਹਾਂ ਨੂੰ ਗਲਤ ਸਾਬਿਤ ਕੀਤਾ। ਮਮਤਾ ਬੈਨਰਜੀ ਨੇ ਕਿਹਾ ਕਿ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆ ਚੋਣ ਰੈਲੀਆਂ ਲਈ ਟੈਂਟ ਲਗਵਾਉਣ ਲਈ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਗੁਜਰਾਤ ਵਰਗੇ ਰਾਜਾਂ ਦੇ ਲੋਕਾਂ ਨੂੰ ਇੱਥੇ ਲਿਆਂਦਾ।
ਬੈਨਰਜੀ ਨੇ ਕਿਹਾ, “ਜੇਕਰ ਪ੍ਰਧਾਨ ਮੰਤਰੀ ਜਾਂ ਹੋਰ ਆਗੂ ਚੋਣ ਪ੍ਰਚਾਰ ਲਈ ਆਉਂਦੇ ਹਨ, ਤਾਂ ਸਾਨੂੰ ਕੁੱਝ ਨਾ ਕਹਿਓ… … ਭਾਜਪਾ ਸਭ ਤੋਂ ਵੱਧ ਪ੍ਰਭਾਵਿਤ ਰਾਜਾਂ ਦੇ ਲੋਕਾਂ ਨੂੰ ਰੈਲੀਆਂ ਲਈ ਇੱਕ ਮੰਚ ਅਤੇ ਪੰਡਾਲ ਲਗਵਾਉਣ ਲਈ ਕਿਉਂ ਲਿਆਉਣਾ ਚਾਹੀਦਾ ਹੈ?” ਪੱਛਮੀ ਬੰਗਾਲ ਵਿਧਾਨ ਸਭਾ ਲਈ ਮਤਦਾਨ ਦੇ ਚਾਰ ਪੜਾਅ ਹੋ ਚੁੱਕੇ ਹਨ। ਭਲਕੇ ਪੰਜਵੇਂ ਪੜਾਅ ਲਈ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਦੀ ਗਿਣਤੀ 2 ਮਈ ਨੂੰ ਹੋਵੇਗੀ।