Amarjit Kaur Johal : ਅਮਰੀਕਾ ਦੇ ਸ਼ਹਿਰ ਇੰਡੀਆਨਾਪੋਲਿਸ ਵਿੱਚ ਵੀਰਵਾਰ ਦੇਰ ਸ਼ਾਮ ਕਈ ਲੋਕਾਂ ਨੂੰ ਗੋਲੀਆਂ ਮਾਰਨ ਦੀ ਘਟਨਾ ਸਾਹਮਣੇ ਆਈ ਹੈ । ਦੱਸ ਦੇਈਏ ਕਿ ਫੇਡੈਕਸ ਸੈਂਟਰ ਦੇ ਬਾਹਰ ਅਚਾਨਕ ਕੀਤੀ ਗਈ ਗੋਲੀਬਾਰੀ ਵਿੱਚ 4 ਭਾਰਤੀ ਅਮਰੀਕੀ ਸਿੱਖ ਸਣੇ 8 ਲੋਕਾਂ ਦੀ ਮੌਤ ਹੋ ਗਈ। । ਇਸ ਹਾਦਸੇ ‘ਚ ਗੋਲੀਬਾਰੀ ਦਾ ਸ਼ਿਕਾਰ ਹੋਈ ਅਮਰਜੀਤ ਕੌਰ ਜੌਹਲ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਹੈ। ਸਿੱਖ ਰਾਜਨੀਤਿਕ ਐਕਸ਼ਨ ਕਮੇਟੀ ਦੇ ਚੇਅਰਮੈਨ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਉਹ ਉਸ ਦੀ ਰਿਸ਼ਤੇਦਾਰ ਸੀ ਅਤੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸੀ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਉਸਦੀ ਮੌਤ ਨਾਲ ਸਦਮੇ ਵਿੱਚ ਹੈ।
ਦਰਅਸਲ, ਵੀਰਵਾਰ ਨੂੰ ਇਥੇ ਇਕ ਅਪਰਾਧੀ ਨੇ ਗੋਲੀਆਂ ਚਲਾ ਕੇ 8 ਲੋਕਾਂ ਦੀ ਮੌਤ ਕਰ ਦਿੱਤੀ ਸੀ। ਇਸ ਘਟਨਾ ਵਿੱਚ ਹੋਰ ਲੋਕ ਵੀ ਜ਼ਖਮੀ ਹੋਏ ਹਨ। ਬੰਦੂਕਧਾਰੀ ਦੀ ਪਛਾਣ ਬ੍ਰਾਂਡੇਨ ਸਕਾਟ ਵਜੋਂ ਹੋਈ ਹੈ। ਪੁਲਿਸ ਅਨੁਸਾਰ ਬੰਦੂਕਧਾਰੀ ਨੇ ਫਾਇਰਿੰਗ ਤੋਂ ਬਾਅਦ ਖੁਦਕੁਸ਼ੀ ਵੀ ਕੀਤੀ। ਫੇਡੈਕਸ ਕੰਪਨੀ ਵਿਚ ਕੰਮ ਕਰਨ ਵਾਲੇ 90 ਪ੍ਰਤੀਸ਼ਤ ਕਰਮਚਾਰੀ ਭਾਰਤੀ ਅਮਰੀਕੀ ਹੈ।
ਇਸ ਵਿੱਚ ਸਿੱਖ ਕੌਮ ਦੇ ਲੋਕ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦੇ ਹਨ। ਇੰਡੀਆਨਾ ਸਟੇਟ ਪੁਲਿਸ ਦੇ ਜਨਤਕ ਸੂਚਨਾ ਅਧਿਕਾਰੀ ਸਾਰਜੈਂਟ ਜੌਨ ਪੈਰਿਨ ਨੇ ਫੇਡੈਕਸ ਦੇ ਕਰਮਚਾਰੀਆਂ ਦੇ ਰਿਸ਼ਤੇਦਾਰਾਂ ਨੂੰ ਸਥਾਨਕ ਹਾਲੀਡੇ ਇਨ ਵਿਖੇ ਇਕੱਠੇ ਹੋਣ ਲਈ ਕਿਹਾ, ਜਿੱਥੇ ਇੱਕ ਲਾਈਵ ਵੀਡੀਓ ਦੇ ਤੌਰ ‘ਤੇ ਇਸ ਘਟਨਾ ਦੀ ਪੁਲਿਸ ਟੇਪ ਦਿਖਾਈ ਗਈ।
EAM ਨੇ ਇੰਡੀਆਨਾਪੋਲਿਸ ਵਿੱਚ ਫੇਡੈਕਸ ਉੱਤੇ ਸ਼ੂਟਿੰਗ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਵਿੱਚ ਭਾਰਤੀ ਅਮਰੀਕੀ ਸਿੱਖ ਭਾਈਚਾਰੇ ਦੇ ਵਿਅਕਤੀ ਸ਼ਾਮਲ ਹਨ। ਸ਼ਿਕਾਗੋ ਵਿੱਚ ਸਾਡਾ ਕੌਂਸਲੇਟ ਜਨਰਲ, ਇੰਡੀਆਨਾਪੋਲਿਸ ਵਿੱਚ ਮੇਅਰ ਅਤੇ ਸਥਾਨਕ ਅਧਿਕਾਰੀਆਂ ਦੇ ਨਾਲ ਨਾਲ ਕਮਿਊਨਿਟੀ ਲੀਡਰਾਂ ਦੇ ਸੰਪਰਕ ਵਿੱਚ ਹੈ ਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।