Dai Daulta who : ਰਾਇ ਭੋਏ ਦੀ ਤਲਵੰਡੀ ‘ਤੇ ਜਦ ਗੁਰੂ ਬਾਬਾ ਨਾਨਕ ਜੀ ਦਾ ਜਨਮ ਹੋਇਆ ਤਾਂ ਉਸ ਵੇਲੇ ਭਲੇ ਨਸੀਬਾਂ ਵਾਲੀ ਦਾਈ ਸੀ ਮਾਈ ਦੌਲਤਾਂ। ਦੱਸਦੇ ਹਨ ਉਸ ਦਾ ਪਿਛਲਾ ਪੇਕਾ ਪਿੰਡ ਲੁਧਿਆਣੇ ਜ਼ਿਲ੍ਹੇ ਦਾ ਸੀ ਪਿੰਡ ਲੰਮੇ ਜੱਟ ਪੁਰੇ। ਉਹ ਮੁਨਾਖੀ ਸੀ ਪਰ ਉਸ ਦੇ ਅਨੁਭਵੀ ਗਿਆਨ ‘ਚੋਂ ਨਿਕਲੀ ਗੱਲ ਸੱਚੀ ਹੋਈ -ਇਹ ਬਾਲਕ (ਨਾਨਕ) ਆਮ ਨਹੀਂ ਹੈ ; ਕੋਈ ਰੱਬੀ ਨੂਰ ਹੈ-।ਕੋਈ ਰੱਬੀ ਨੂਰ ਹੈ-।ਮਾਈ ਦੌਲਤਾਂ ਰਿਸ਼ਤੇ ਚੋਂ ਭਾਈ ਮਰਦਾਨੇ ਦੀ ਮਾਸੀ ਲਗਦੀ ਸੀ।
ਜਦੋਂ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਤਾਂ ਜਨਮ ਸਾਖੀ ਵਾਲੇ ਦੱਸਦੇ ਨੇ ਕਿ ਚਾਨਣ ਹੀ ਚਾਨਣ ਹੋ ਗਿਆ ਉਸ ਦਿਨ ਚਾਨਣ ਵਿੱਚ ਪਤਾ ਨਹੀਂ ਕਿ ਤੇਜ ਸੀ ਕਿ ਰਾਏ ਭੌਏ ਦੀ ਤਲਵੰਡੀ ਦਾ ਹਰ ਪੱਤਾ ਝੂੰਮਣ ਲੱਗ ਗਿਆ। ਗਊਆਂ ਮੱਝਾਂ ਨੇ ਉਸ ਦਿਨ ਵੱਧ ਦੁੱਧ ਦਿੱਤਾ ਪਰ ਜਿਸ ਨੂੰ ਜਲਵੇ ਦੀ ਅਸਲ ਦੌਲਤ ਮਿਲ਼ੀ ਤੇ ਦੇਖੀ ਉਹ ਦੌਲਤਾਂ ਦਾਈ ਸੀ। ਪਹਿਲਾ ਦੀਦਾਰ ਦੌਲਤਾਂ ਨੇ ਹੀ ਕੀਤਾ ਸੀ ਉਹ ਗਦਗਦ ਹੋ ਗਈ ਪਰ ਲੂ-ਲੂ ‘ਚ ਇਕ ਅਨੋਖੀ ਖੂਸ਼ਬੂ ਮਹਿਸੂਸ ਕੀਤੀ ਹੋਵੇਗੀ ਜਿਸ ਦਾ ਜ਼ਿਕਰ ਪੁਰਾਤਨ ਸਾਖੀ ਵਾਲੇ ਤੇ ਨਹੀਂ ਪਰ ਹੋਰਾਂ ਗ੍ਰੰਥਾਂ ਵਾਲਿਆਂ ਬਹੁਤ ਕੀਤਾ ਹੈ। ਉਸ ਨੂੰ ਇੰਝ ਲੱਗਾ ਜਿਵੇਂ ਆਕਾਸ਼ ਵਿੱਚ ਕੋਈ ਫੁੱਲਾਂ ਦੀ ਵਰਖਾ ਕਰ ਰਿਹਾ ਹੋਵੇ ਵਾਤਾਵਰਨ ਵੀ ਸੁਗੰਧਤ ਹੋ ਗਿਆ।
ਦੌਲਤਾਂ ਦਾਈ ਸਾਰਾ ਕੌਤਕ ਦੇਖ ਕੇ ਬਹੁਤ ਹੈਰਾਨ ਹੋਈ ਜਦ ਮਹਿਤਾ ਕਾਲੂ ਜੀ ਦੌਲਤਾਂ ਨੂੰ ਵਧਾਈ ਦੇ ਥਾਲ ਵਿਚ ਪੈਸੇ ਰੱਖ ਕੇ ਦੇਣ ਲੱਗੇ ਤਾਂ ਉਹ ਬੋਲ ਉੱਠੀ ਰਹਿਣ ਦਿਉ ਕਲਿਆਣ ਦਾਸ ਜੀ ਮੈਂ ਤਾਂ ਰੱਜੀ ਗਈ ਸੱਚ ਪੁੱਛਣਾ ਹੈ ਤਾਂ ਮੈਂ ਆਪਣੀਂ ਹੱਥੀਂ ਕਈ ਬਾਲਕ ਜੰਮਣੇ ਪਰ ਅਜਿਹਿਆਂ ਅੱਜ ਤੱਕ ਨਹੀਂ ਦੇਖਿਆ ਇਹ ਤਾਂ ਮੈਨੂੰ ਇੰਝ ਮਿਲੇ ਨੇ ਜਿਵੇਂ ਕੋਈ ਬਜ਼ੁਰਗ ਮੁਸਕਰਾ ਕੇ ਮਿਲਦਾ ਹੈ ਅਤੇ ਆਪਣੀ ਇਕ ਉਂਗਲ ਸਿੱਧੀ ਉਪਰ ਨੂੰ ਕਰ ਲਈ ਜਿਵੇਂ ਆਖ ਰਹੇ ਹੋਣ ਜਿਵੇਂ ਇਕ ਦੇ ਹੀ ਲੜ ਲਗਾਉਣੇ ਹਨ ਪ੍ਰਚੀਨ ਪੰਥ ਪ੍ਰਕਾਸ਼ ਵਾਲੇ ਲਿਖ ਦੇ ਹਨ ਕਿ ਜਿਥੇ ਔਲ ਦੱਬੀ ਉੱਥੇ ਉਹ ਥਾਂ ਹੀਰੇ ਜਵਾਹਰਾਤ ਨਾਲ ਭਰ ਗਿਆ ਦੌਲਤਾਂ ਦੀਆਂ ਸਭ ਭੁੱਖਾਂ ਮਿਟ ਗਈਆਂ।