Ludhiana Urban Estate : ਲੁਧਿਆਣਾ : ਕੋਵਿਡ-19 ਦੇ ਮਾਮਲੇ ਵਧਣ ਕਰਕੇ ਲੁਧਿਆਣਾ ਦੇ ਅਰਬਨ ਅਸਟੇਟ ਦੁੱਗਰੀ ਫ਼ੇਜ਼-1 ਅਤੇ ਅਰਬਨ ਅਸਟੇਟ ਦੁੱਗਰੀ ਫ਼ੇਜ਼-2 ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਇਨ੍ਹਾਂਦੋਵਾਂ ਖੇਤਰਾਂ ਵਿਚ 100 ਫ਼ੀਸਦੀ ਲਾਕਡਾਊਨ ਹੋਵੇਗਾ। ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮ ਅਨੁਸਾਰ ਇਹ ਦੋਵੇਂ ਇਲਾਕੇ ਸੀਲ ਕੀਤੇ ਜਾਣਗੇ ਅਤੇ ਇਹ ਹੁਕਮ 18-4-2021 (ਐਤਵਾਰ) ਨੂੰ ਰਾਤ 9 ਵਜੇ ਤੋਂ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ ਪਰ ਇਨ੍ਹਾਂ ਕਰਫਿਊ ਲੱਗੇ ਇਲਾਕਿਆਂ ‘ਚ ਕੁਝ ਕੰਮਾਂ ਨੂੰ ਢਿੱਲ ਦਿੱਤੀ ਗਈ ਹੈ।
ਕਰਫਿਊ ਦੌਰਾਨ ਹਸਪਤਾਲ, ਮੈਡੀਕਲ ਸਟੋਰ, ਮੈਡੀਕਲ ਸਹੂਲਤਾਂ, ਮੈਡੀਕਲ ਟੈਸਟਾਂ ਦੀ ਇਜਾਜ਼ਤ ਹੋਵੇਗੀ। ਦੁੱਧ/ ਸਬਜ਼ੀਆਂ/ਫਰੂਟ/ਰਾਸ਼ਨ/ਗੈਸ ਅਤੇ ਹੋਰ ਜ਼ਰੂਰਤ ਅਨੁਸਾਰ ਖਾਣ-ਪੀਣ ਦੇ ਪਦਾਰਥਾਂ ਅਤੇ ਪੱਕਿਆਂ ਭੋਜਨ ਦੀ ਹੋਮ ਡਿਲਵਰੀ ਦੀ ਆਗਿਆ ਕਰਫਿਊ ਪਾਸ ਸਮੇਤ ਹੋਵੇਗੀ। ਟੈਲੀਫੋਨ/ ਬਿਜਲੀ/ ਸੀਵਰੇਜਮੈਨ/ ਕੂੜਾ ਕਰਕਟ ਇਕੱਠਾ ਕਰਨਾ ਅਤੇ ਕੇਬਲ ਆਦਿ ਨਾਲ ਸਬੰਧਿਤ ਕਰਮਚਾਰੀਆਂ ਨੂੰ ਲਾਕਡਾਊਨ ਤੋਂ ਢਿੱਲ ਮਿਲੇਗੀ (ਸਬੰਧਿਤ ਅਥਾਰਿਟੀ ਵੱਲੋਂ ਆਈ.ਕਾਰਡ ਨਾਲ ਹੋਣਾ ਯਕੀਨੀ ਬਣਾਇਆ ਜਾਵੇ)।
ਕੋਰੋਨਾ ਦੀ ਚੱਲ ਰਹੀ ਲਹਿਰ ਦੇ ਚੱਲਦਿਆਂ ਪੁਲਿਸ ਨੇ ਵੀ ਸਾਵਧਾਨੀ ਵਰਤਦਿਆਂ ਥਾਣਿਆਂ ਅਤੇ ਪੁਲਿਸ ਦਫਤਰਾਂ ਵਿੱਚ ਪਬਲਿਕ ਡੀਲਿੰਗ ਬੰਦ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਨੇ ਇਸ ਸੰਬੰਧੀ ਹਿਦਾਇਤਾਂ ਦਿੱਤੀਆਂ ਹਨ ਕਿ 30 ਅਪ੍ਰੈਲ ਤੱਕ ਜ਼ਿਲ੍ਹੇ ਦੇ ਥਾਣਿਆਂ ਅਤੇ ਦਫਤਰਾਂ ਵਿੱਚ ਪਬਲਿਕ ਡੀਲਿੰਗ ਨਹੀਂ ਹੋਵੇਗੀ ਅਤੇ ਥਾਣਿਆਂ ਨੂੰ ਬੰਦ ਰੱਖਿਆ ਜਾਵੇਗਾ। ਇਹ ਜਾਣਕਾਰੀ ਆਪਣੇ ਅਧਿਕਾਰਤ ਫੇਸਬੁੱਕ ਪੇਜ ’ਤੇ ਪੋਸਟ ਕਰਕੇ ਦਿੱਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਆਮ ਲੋਕਾਂ ਨੂੰ ਪੁਲਿਸ ਨਾਲ ਜੇਕਰ ਸੰਪਰਕ ਕਰਨਾ ਹੋਵੇ ਤਾਂ ਉਹ cp.ldh.police@punjab.gov.in ’ਤੇ ਸੰਪਰਕ ਰ ਸਕਦੀ ਹੈ। ਹਾਲਾਂਕਿ ਐਮਰਜੈਂਸੀ ਕੇਸਾਂ ਲਈ ਪੁਲਿਸ ਹਮੇਸ਼ਾ ਡਿਊਟੀ ’ਤੇ ਹਾਜ਼ਰ ਰਹੇਗੀ।