aryabhatta india first satellite: ਅੱਜ ਦੇ ਦਿਨ ਦੇਸ਼ ਦੇ ਪਹਿਲੇ ਸੈਟੇਲਾਈਟ ਆਰਿਆਭੱਟ ਨੂੰ ਸਪੇਸ ਵਿੱਚ ਭੇਜਿਆ ਗਿਆ ਸੀ। ਆਰਿਆਭੱਟ ਨੂੰ 19 ਅਪ੍ਰੈਲ 1975 ਨੂੰ ਲਾਂਚ ਕੀਤਾ ਗਿਆ ਸੀ ਅਤੇ ਇਸਦਾ ਭਾਰ 360 ਕਿੱਲੋਗ੍ਰਾਮ ਸੀ। ਇਹ ਭਾਰਤ ਦਾ ਪਹਿਲਾ ਵਿਗਿਆਨਕ ਉਪਗ੍ਰਹਿ ਸੀ। ਆਰਿਆਭੱਟ ਸੈਟੇਲਾਈਟ ਨੂੰ ਇੰਡਿਅਨ ਸਪੇਸ ਰਿਸਰਚ ਆਰਗਨਾਈਜੇਸ਼ਨ ਇਸਰੋ ਨੇ ਸੋਵੀਅਤ ਯੂਨੀਅਨ ਦੀ ਮਦਦ ਨਾਲ ਬਣਾਇਆ ਸੀ। ਇਸ ਸੈਟੇਲਾਈਟ ਨੂੰ ਸੋਵੀਅਤ ਯੂਨੀਅਨ ਨੇ ਹੀ ਲਾਂਚ ਕੀਤਾ ਸੀ। ਐਕਸ ਰੇ, ਖਗੋਲ ਵਿਗਿਆਨ, ਸਪੇਸ ਵਿਗਿਆਨ ਅਤੇ ਸੌਰ ਭੌਤਿਕੀ ਵਿੱਚ ਜਾਣਕਾਰੀ ਹਾਸਲ ਕਰਨ ਲਈ ਵਿਗਿਆਨੀਆਂ ਨੇ ਇਸਦਾ ਪ੍ਰਯੋਗ ਕੀਤਾ ਸੀ।
- ਦੇਸ਼ ਦੇ ਪਹਿਲੇ ਸੈਟੇਲਾਈਟ ਆਰਿਆਭੱਟ ਦਾ ਇਹ ਨਾਮ ਇੰਦਰਾ ਗਾਂਧੀ ਨੇ ਮਹਾਨ ਖਗੋਲ ਵਿਗਿਆਨੀ ਅਤੇ ਗਣਿਤ ਵਿਗਿਆਨੀ ਆਰਿਆਭੱਟ ਦੇ ਨਾਮ ਤੇ ਰੱਖਿਆ ਸੀ।
- 17 ਸਾਲ ਬਾਅਦ 11 ਫਰਵਰੀ 1992 ‘ਚ ਇਸਨੇ ਮੁੜ ਧਰਤੀ ਦੇ ਵਾਤਾਵਰਣ ਵਿੱਚ ਪ੍ਰਵੇਸ਼ ਕੀਤਾ
- 360 ਕਿੱਲੋਗ੍ਰਾਮ ਦਾ ਆਰਿਆਭੱਟ ਨੂੰ ਸੋਵੀਅਤ ਯੂਨੀਅਨ ਦੇ ਇੰਟਰ ਕੋਸਮੋਸ ਰਾਕੇਟ ਦੀ ਮਦਦ ਨਾਲ ਸਪੇਸ ‘ਚ ਭੇਜਿਆ ਗਿਆ ਸੀ
- ਸ਼ੁਰੂਆਤ ‘ਚ ਅਜਿਹਾ ਮੰਨਿਆ ਜਾਂਦਾ ਸੀ ਕਿ ਇਸ ਨੂੰ ਬਣਾਉਣ ਤੋਂ ਲੈ ਕੇ ਲਾਂਚ ਕਰਨ ‘ਚ ਕਰੀਬ 3 ਕਰੋੜ ਦਾ ਖਰਚ ਆਵੇਗਾ ਪਰ ਫਰਨੀਚਰ ਤੇ ਬਾਕੀ ਕੁੱਝ ਚੀਜਾਂ ਨੂੰ ਖਰੀਦਣ ਤੋਂ ਬਾਅਦ ਖਰਚ ਹੋਰ ਵੱਧ ਗਿਆ
- ਇਸਰੋ ਦੇ ਸਾਬਕਾ ਮੁਖੀ ਪੁਲਾੜ ਦੇ ਅੰਤਰਰਾਸ਼ਟਰੀ ਵਿਗਿਆਨਕ ਪ੍ਰੋਫੈਸਰ UR ਰਾਓ ਦਾ ਦੇਸ਼ ਦੇ ਪਹਿਲੇ ਸੈਟੇਲਾਈਟ ਆਰਿਆਭੱਟ ਨੂੰ ਬਣਾਉਣ ‘ਚ ਵੱਡਾ ਯੋਗਦਾਨ ਸੀ
- 1975 ਵਿੱਚ ਇਸ ਸੈਟੇਲਾਈਟ ਦੇ ਲਾਂਚ ਹੋਣ ਦੇ ਇਸ ਇਤਿਹਾਸਿਕ ਸਮੇਂ ਨੂੰ ਰਿਜਰਵ ਬੈਂਕ ਆਫ ਇੰਡੀਆ ਨੇ 1976 ਵਿੱਚ ਦੋ ਰੁਪਏ ਦੇ ਨੋਟ ਦੇ ਪਿਛਲੇ ਹਿੱਸੇ ਤੇ ਛਾਪਿਆ।1997 ਤੱਕ ਦੋ ਰੁਪਏ ਦੇ ਨੋਟ ਤੇ ਆਰਿਆਭੱਟ ਦੀ ਤਸਵੀਰ ਛਾਪੀ ਗਈ। ਮੀਡੀਆ ਰਿਪੋਰਟ ਦੇ ਅਨੁਸਾਰ 21 ਸਾਲ ਤੱਕ ਦੋ ਰੁਪਏ ਦੇ ਨੋਟ ਤੇ ਆਰਿਆਭੱਟ ਸੈਟੇਲਾਈਟ ਛਾਇਆ ਰਿਹਾ