Corona riots in : ਲੁਧਿਆਣਾ ਵਿੱਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੇ ਇੱਕ ਵਾਰ ਫਿਰ ਜ਼ਿਲ੍ਹੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਅਨੁਸਾਰ ਸੋਮਵਾਰ ਨੂੰ ਜ਼ਿਲ੍ਹੇ ਵਿੱਚ ਕੋਰੋਨਾ ਦੇ 758 ਨਵੇਂ ਕੇਸ ਸਾਹਮਣੇ ਆਏ ਹਨ। 685 ਮਰੀਜ਼ ਕੇਵਲ ਜ਼ਿਲ੍ਹਾ ਲੁਧਿਆਣਾ ਨਾਲ ਜਦ ਕਿ 83 ਮਰੀਜ਼ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹਨ ।ਨਾਲ ਹੀ ਜ਼ਿਲ੍ਹਾ ਵਿਚ ਕੋਰੋਨਾ ਤੋਂ 10 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵੱਖ ਵੱਖ ਹਸਪਤਾਲਾਂ ਵਿਚ ਜਿੰਨੇ ਮਰੀਜ਼ ਜੇਰੇ ਇਲਾਜ ਹਨ, ਉਨ੍ਹਾਂ ਵਿਚੋਂ ਅੱਜ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਮਰੀਜ਼ਾਂ ਵਿਚ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ 10 ਜਦਕਿ ਬਾਕੀ ਦੇ 4 ਮਰੀਜ਼ ਲੁਧਿਆਣਾ ਤੋਂ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਿਤ ਹਨ।
ਦੱਸ ਦਈਏ ਕਿ ਜ਼ਿਲੇ ਵਿਚ ਹੁਣ ਕੋਰੋਨਾ ਦੇ 4704 ਕੇਸ ਸਰਗਰਮ ਹਨ। ਜਿਲ੍ਹਾ ਲੁਧਿਆਣਾ ਵਿਚ ਅੱਜ ਤੱਕ 893994 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜੋ ਕਿ ਆਰ. ਟੀ. ਪੀ. ਸੀ. ਆਰ. 638482 ਐਂਟੀਜਨ-244418 ਅਤੇ ਟਰੂਨੈਟ-11094 ਹਨ। ਜਿਲ੍ਹਾ ਲੁਧਿਆਣਾ ਦੇ 758 ਕੋਰੋਨਾ ਪਾਜੀਟਿਵ ਕੇਸਾਂ ਵਿਚੋਂ ਪਾਜੀਟਿਵ ਕੇਸਾਂ ਦੇ ਸੰਪਰਕ ਵਿਚ ਆਏ ਵਿਅਕਤੀ 70, ਓ. ਪੀ ਡੀ. 147, ਆਈ. ਐੱਲ. ਆਈ. (ਫਲੂ ਕਾਰਨਰ) 360, ਏ. ਐੱਨ. ਸੀ.-1, ਹੈਲਥ ਕੇਅਰ ਵਰਕਰ-3, ਟ੍ਰੇਸਿੰਗ ਇਨ ਪ੍ਰੋਸੈਸ 174 ਦੇ ਹਨ।
ਅੱਜ 81 ਕੋਰੋਨਾ ਪਾਜੀਟਿਵ ਬਾਹਰਲੇ ਜਿਲ੍ਹੇ, ਰਾਜਾਂ ਨਾਲ ਸਬੰਧਤ ਹਨ। ਬਾਹਰਲੇ ਜਿਲ੍ਹਿਆਂ/ਰਾਜਾਂ ਦੇ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 6768 ਹੋ ਗਈ ਹੈ। ਅੱਜ ਕੋਰੋਨਾ ਨਾਲ 14 ਮੌਤਾਂ ਦੀ ਪੁਸ਼ਟੀ ਹੋਈ ਹੈ ਜੋ ਕਿ 10 ਜਿਲ੍ਹਾ ਲੁਧਿਆਣਾ, 1 ਜਿਲ੍ਹਾ ਅੰਮ੍ਰਿਤਸਰ, 1 ਜਿਲ੍ਹਾ ਕਪੂਰਥਲਾ, 1 ਜਿਲ੍ਹਾ ਮੋਗਾ ਤੇ 1 ਜਿਲ੍ਹਾ ਬਠਿੰਡਾ ਨਾਲ ਸਬੰਧਤ ਹਨ। ਲੁਧਿਆਣਾ ਦੇ ਦੁਗਰੀ ਦੇ ਫੇਜ਼-1 ਤੇ 2 ਵਿਚ ਲੋਕਡਾਊਨ ਲਗਾ ਦਿੱਤਾ ਗਿਆ ਹੈ ਤੇ ਉਥੇ ਸਿਰਫ ਜ਼ਰੂਰੀ ਸੇਵਾਵਾਂ ਨੂੰ ਹੀ ਛੋਟ ਦਿੱਤੀ ਗਈ ਹੈ ਤੇ ਪੰਜਾਬ ਸਰਕਾਰ ਵੱਲੋਂ ਅੱਜ ਐਤਵਾਰ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਜੋ ਕੋਰੋਨਾ ਨੂੰ ਸਮਾਂ ਰਹਿੰਦਿਆਂ ਕੰਟਰੋਲ ਕੀਤਾ ਜਾ ਸਕੇ।